Close
Menu

ਇੰਡੀਆ ਓਪਨ: ਸਾਇਨਾ ਤੇ ਪ੍ਰਣਯ ਆਖ਼ਰੀ ਅੱਠਾਂ ’ਚ

-- 27 March,2015

ਨਵੀਂ ਦਿੱਲੀ, ਵਿਸ਼ਵ ਦੀ ਦੋ ਨੰਬਰ ਖਿਡਾਰਨ ਸਾਇਨਾ ਨੇਹਵਾਲ ਨੇ ਵੀਰਵਾਰ ਨੂੰ ਇਥੇ ਹਮਵਤਨਣ ਰੁਤਵਿਕਾ ਸ਼ਿਵਾਨੀ ਨੂੰ 21-16, 21-17 ਨਾਲ ਹਰਾ ਕੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਦਾਖ਼ਲਾ ਹਾਸਲ ਕਰ ਲਿਆ ਹੈ ਪਰ ਰਾਸ਼ਟਰਮੰਡਲ ਖੇਡਾਂ ਵਿੱਚੋਂ ਸੋਨੇ ਦਾ ਤਗ਼ਮਾ ਜੇਤੂ ਪਰੂਪੱਲੀ ਕਸ਼ਯਪ ਚੀਨ ਦੇ ਸੋਂਗ ਜੂ ਹੱਥੋਂ ਉਲਟਫੇਰ ਦਾ ਸ਼ਿਕਾਰ ਹੋ ਕੇ ਬਾਹਰ ਹੋ ਗਿਆ। ਅੈਚਅੈਸ ਪ੍ਰਣਯ ਨੇ ਟੌਪ ਸੀਡ ਡੈਨਮਾਰਕ ਦੇ ਜੌਹਨ ਓ ਜੌਗਰਸਨ ਨੂੰ ਹਰਾ ਕੇ ਤਹਿਲਕਾ ਮਚਾ ਦਿੱਤਾ। ਭਾਰਤੀ ਖਿਡਾਰੀ ਨੇ 56 ਮਿੰਟਾਂ ਵਿੱਚ 18-21, 21-14, 21-14 ਨਾਲ ਹਰਾ ਕੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸਾਇਨਾ ਨੇ ਸ਼ਿਵਾਨੀ ਨੂੰ 34 ਮਿੰਟਾਂ ਵਿੱਚ ਧੂਡ਼ ਚਟਾ ਦਿੱਤੀ। ਸਾਇਨਾ ਕੁਆਰਟਰ ਫਾਈਨਲ ਵਿੱਚ ਹੁਣ ਇੰਡੋਨੇਸ਼ੀਆ ਦੀ ਹਾਨਾ ਰਾਮਾਧੀਨੀ ਨਾਲ ਭਿਡ਼ੇਗੀ।
ਪੁਰਸ਼ ਸਿੰਗਲਜ਼ ਦੇ ਦੂਜੇ ਗੇਡ਼ ਦੇ ਮੁਕਾਬਲੇ ਵਿੱਚ ਕਸ਼ਯਪ ਨੂੰ ਸੋਂਗ ਨੇ ਮਹਿਜ਼ 41 ਮਿੰਟਾਂ ਵਿੱਚ 21-17, 21-11 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਮਹਿਲਾ ਸਿੰਗਲਜ਼ ਦੇ ਦੂਜੇ ਗੇਡ਼ ਦੇ ਮੁਕਾਬਲੇ ਵਿੱਚ ਭਾਰਤ ਦੀ ਰੀਆ ਪਿੱਲੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਜਾਪਾਨ ਦੀ ਯੂਈ ਹਾਸ਼ਿਮਮੋਤੋ ਨੇ 24 ਮਿੰਟਾਂ ਵਿਿੱਚ 21-6, 21-14 ਨਾਲ ਹਰਾ ਕੇ ਆਖਰੀ ਅੱਠਾਂ ਵਿੱਚ ਜਗ੍ਹਾ ਪੱਕੀ ਕੀਤੀ ਹੈ।

Facebook Comment
Project by : XtremeStudioz