Close
Menu

ਇੰਡੀਆ ਓਪਨ: ਸਾਇਨਾ ਤੇ ਸ੍ਰੀਕਾਂਤ ’ਤੇ ਟਿਕੀਆਂ ਭਾਰਤੀ ਉਮੀਦਾਂ

-- 24 March,2015

ਨਵੀਂ ਦਿੱਲੀ, ਭਾਰਤ ਦੀ ਸਾਇਨਾ ਨੇਹਵਾਲ ਮੰਗਲਵਾਰ ਤੋਂ ਇਥੇ ਸ਼ੁਰੂ ਹੋਣ ਵਾਲੇ ਇੰਡੀਅਾ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਵਿੱਚ ਭਾਰਤੀ ਚੁਣੌਤੀ ਦੀ ਅਗਵਾਈ ਕਰੇਗੀ। ਉਸ ਦੀ ਨਜ਼ਰ ਆਲ ਇੰਗਲੈਂਡ ਦੇ ਫਾਈਨਲ ਵਿੱਚ ਸਪੇਨ ਦੀ ਕੈਰੋਲੀਨਾ ਮਾਰਿਨ ਹੱਥੋਂ ਮਿਲੀ ਹਾਰ ਦੀ ਭਾਜੀ ਮੋਡ਼ਨ ਅਤੇ ਵਿਸ਼ਵ ਦੀ ਅੱਵਲ ਨੰਬਰ ਟੈਨਿਸ ਖਿਡਾਰਨ ਬਣਨ ’ਤੇ ਰਹੇਗੀ। ਸਾਇਨਾ ਵਿਸ਼ਵ ਦੀ ਇਕ ਨੰਬਰ ਰੈਂਕਿੰਗ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਖਿਡਾਰਨ ਬਣਨ ਦਾ ਸੁਪਨਾ ਦੇਖ ਰਹੀ ਹੈ। ਉਹ 275000 ਡਾਲਰ ਇਨਾਮੀ ਰਾਸ਼ੀ ਵਾਲੇ ਇੰਡੀਆ ਓਪਨ ਨਾਲ ਆਪਣਾ ਸੁਪਨਾ ਸਾਕਾਰ ਕਰ ਸਕਦੀ ਹੈ, ਜਿਸ ਵਿੱਚ ਉਹ ਬੁੱਧਵਾਰ ਨੂੰ ਆਪਣੀ ਮੁਹਿੰਮ ਦੀ ਸ਼ੁਰੂਆਤ ਕੁਆਲੀਫਾਇਰ ਖ਼ਿਲਾਫ਼ ਕਰੇਗੀ। ਸਾਇਨਾ ਦੇ ਰਾਹ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਕੈਰੋਲੀਨਾ ਦੀ ਵੱਡੀ ਚੁਣੌਤੀ ਹੋਵੇਗੀ। ਇਸ ਮਹੀਨੇ ਸਵਿੱਸ ਗ੍ਰਾਂ ਪ੍ਰੀ ਗੋਲਡ ਦਾ ਖ਼ਿਤਾਬ ਜਿੱਤਣ ਵਾਲਾ ਕੇ. ਸ੍ਰੀਕਾਂਤ ਪੁਰਸ਼ ਸਿੰਗਲਜ਼ ਵਿੱਚ ਭਾਰਤ ਦੀ ਉਮੀਦ ਹੈ। ਇਸ ਟੂਰਨਾਮੈਂਟ ਵਿੱਚ ਸ੍ਰੀਕਾਂਤ ਨੂੰ ਦੂਜੀ ਰੈਂਕਿੰਗ ਦਿੱਤੀ ਗਈ ਹੈ। ਵਿਸ਼ਵ ਦਾ ਚੌਥੇ ਨੰਬਰ ਦਾ ਖਿਡਾਰੀ ਸ੍ਰੀਕਾਂਤ ਇਸ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਥਾਈਲੈਂਡ ਦੇ ਤੇਨੋਂਗਸਾਕ ਖ਼ਿਲਾਫ਼ ਸ਼ੁਰੂ ਕਰੇਗਾ।

ਰਾਸ਼ਟਰਮੰਡਲ ਖੇਡਾਂ ਵਿੱਚੋਂ ਸੋਨੇ ਦਾ ਤਗ਼ਮਾ ਜੇਤੂ ਪੀ. ਕਸ਼ਯਪ ਵੀ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ਾਮਲ ਹੈ। ਵਿਸ਼ਵ ਦਾ 13ਵੇਂ ਨੰਬਰ ਦਾ ਇਹ ਖਿਡਾਰੀ ਪਹਿਲੇ ਗੇਡ਼ ਵਿੱਚ ਚੀਨੀ ਤਾਇਪੇ ਦੇ ਸੂ ਜੇਨ ਹਾਓ ਨਾਲ ਭਿਡ਼ੇਗਾ। ਭਾਰਤੀ ਖਿਡਾਰੀ ਨੇ ਸੂ ਜੇਨ ਨੂੰ 2013 ਆਲ ਇੰਗਲੈਂਡ ਚੈਂਪੀਅਨਸ਼ਿਪ ਵਿੱਚ ਹਰਾਇਆ ਸੀ ਪਰ ਪਿਛਲੇ ਸਾਲ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਵਿੱਚ ਉਸ ਤੋਂ ਹਾਰ ਗਿਆ ਸੀ। ਉਸ ਨੇ ਕਿਹਾ, ‘ਸੱਟਾਂ ਨੇ ਮੈਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਪਰ ਇਹ ਬੀਤੇ ਦੀ ਗੱਲ ਹੈ। ਆਲ ਇੰਗਲੈਂਡ ਬਾਅਦ ਮੈਂ ਦੋ ਹਫ਼ਤਿਆਂ ਤੋਂ ਅਭਿਆਸ ਕਰ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਮੈਂ ਕੋਈ ਵੀ ਗ੍ਰਾਂ ਪ੍ਰੀ ਗੋਲਡ ਟੂਰਨਾਮੈਂਟ ਜਿੱਤ ਸਕਦਾ ਹਾਂ। ਹੁਣ ਮੇਰਾ ਧਿਆਨ ਇੰਡੀਆ ਓਪਨ ’ਤੇ ਹੈ।’
ਇਸ ਟੂਰਨਾਮੈਂਟ ਵਿੱਚ ਹੋਰ ਭਾਰਤੀ ਖਿਡਾਰੀ ਇੰਡੋਨੇਸ਼ੀਆ ਗ੍ਰਾਂ ਪ੍ਰੀ ਜੇਤੂ ਅੈਚ ਅੈਸ ਪ੍ਰਣਯ ਇਸਰਾਈਲ ਦੇ ਮਿਸਾ ਜ਼ਿਲਬਰਮੈਨ, ਬੀ ਸਾਈ ਪ੍ਰਣੀਤ ਡੈਨਮਾਰਕ ਦੇ ਵਿਕਟਰ ਅੈਕਸੈੱਲਸੇਨ, ਅਜੈ ਜੈਰਾਮ ਹਾਂਗਕਾਂਗ ਦੇ ਹੂ ਯੁਨ ਅਤੇ ਆਨੰਦ ਪਵਾਰ ਕੁਆਲੀਫਾਇਰ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕਰੇਗਾ। ਮਹਿਲਾ ਸਿੰਗਲਜ਼ ਵਿੱਚ ਰਿਤੂਪਰਣ ਦਾਸ, ਤਨਵੀ ਲਾਡ. ਸ਼ਰੁਤੀ ਮੁੰਦਾਦਾ, ਪੀਸੀ ਤੁਲਸੀ, ਰੀਆ ਪਿੱਲੇ ਅਤੇ ਜੀ ਰੁਤਵਿਕਾ ਸ਼ਿਵਾਨੀ ਭਾਰਤ ਦੀ ਪ੍ਰਤੀਨਿਧਤਾ ਕਰੇਗੀ। ਕੌਮੀ ਪੁਰਸ਼ ਡਬਲਜ਼ ਚੈਂਪੀਅਨ ਮੂਨ ਅੱਤਰੀ ਤੇ ਬੀ ਸੁਮਿਤ ਰੈੱਡੀ ਅਤੇ 2011 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਹਿਲਾ ਡਬਲਜ਼ ’ਚ ਕਾਂਸੀ ਦਾ ਤਗ਼ਮਾ ਜੇਤੂ ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੱਪਾ ਦੀ ਜੋਡ਼ੀ ਵੀ ਟੂਰਨਾਮੈਂਟ ਵਿੱਚ ਹਿੱਸਾ ਲਵੇਗੀ। ਅੱੱਤਰੀ ਤੇ ਰੈਡੀ ਦੀ ਜੋਡ਼ੀ ਪਹਿਲੇ ਗੇਡ਼ ਵਿੱਚ ਜਾਪਾਨ ਦੇ ਕੇਨਿਚੀ ਹਯਾਕਾਵਾ ਅਤੇ ਹਿਰੋਯੁਕੀ ਅੈਂਟੋ ਦੀ ਜੋਡ਼ੀ ਖ਼ਿਲਾਫ਼ ਭਿਡ਼ੇਗੀ।

Facebook Comment
Project by : XtremeStudioz