Close
Menu

ਇੰਡੀਆ ਸ਼ਾਈਨਿੰਗ ਦੀ ਸਿਆਸਤ ਦਾ ਸ਼ਿਕਾਰ ਬਣਿਆ ਬੁੰਦੇਲਖੰਡ : ਰਾਹੁਲ

-- 25 October,2013

M_Id_428228_Rahul_Gandhiਰਾਹਤਗੜ੍ਹ (ਮੱਧ ਪ੍ਰਦੇਸ਼),25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-  ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਜੰਮ ਕੇ ਹਮਲਾ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ‘ਸ਼ਾਈਨਿੰਗ ਇੰਡੀਆ’ ਦੀ ਸਿਆਸਤ ਦੇ ਕਾਰਨ ਬੁੰਦੇਲਖੰਡ ਦੇ ਗਰੀਬਾਂ ਦੀ ਆਵਾਜ਼ ਦੱਬ ਗਈ ਹੈ। ਭਾਜਪਾ ਦੀ ਸਿਆਸਤ ਗਰੀਬਾਂ, ਔਰਤਾਂ, ਕਿਸਾਨਾਂ ਅਤੇ ਹੋਰਨਾਂ ਵਰਗਾਂ ਦਾ ਧਿਆਨ ਰੱਖਣ ਦੀ ਨਹੀਂ, ਸਗੋਂ ਉਦਯੋਗਪਤੀਆਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਹੈ।
ਸ਼੍ਰੀ ਗਾਂਧੀ ਸਾਗਰ ਜ਼ਿਲੇ ਦੇ ਰਾਹਤਗੜ੍ਹ ‘ਚ ਚੋਣ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਗਰੀਬ ਜਨਤਾ ਦੀਆਂ ਚੀਕਾਂ ‘ਸ਼ਾਈਨਿੰਗ ਇੰਡੀਆ’ ਦੇ ਕਾਰਨ ਸੁਣੀਆਂ ਨਹੀਂ ਜਾ ਸਕੀਆਂ। ਇਹੀ ਵਜ੍ਹਾ ਹੈ ਕਿ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ‘ਚ ਫੈਲੇ ਬੁੰਦੇਲਖੰਡ ਅੰਚਲ ‘ਚ ਅਜੇ ਵੀ ਸਥਿਤੀ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਬੁੰਦੇਲਖੰਡ ਅੰਚਲ ‘ਚ ਸਾਲ 2008 ‘ਚ ਭਿਆਨਕ ਸੋਕਾ ਪਿਆ ਸੀ ਪਰ ਸੂਬਾ ਸਰਕਾਰ ਨੇ ਇਸ ਖੇਤਰ ਲਈ ਕੁਝ ਨਹੀਂ ਕੀਤਾ।
ਕਾਂਗਰਸ ਉਪ ਪ੍ਰਧਾਨ ਨੇ ਬੁੰਦੇਲਖੰਡ ਪੈਕੇਜ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਅਧੀਨ ਕਾਫੀ ਰਾਹਤ ਰਾਸ਼ੀ ਕੇਂਦਰ ਵਲੋਂ ਭੇਜੀ ਗਈ ਪਰ ਉਸ ਦੀ ਸਹੀ ਵਰਤੋਂ ਨਹੀਂ ਹੋ ਪਾਈ। ਉਨ੍ਹਾਂ ਨੇ ਕਿਹਾ ਕਿ ਗਰੀਬਾਂ ਅਤੇ ਹੋਰ ਸ਼ੋਸ਼ਿਤਾਂ ਦੇ ਹਿੱਤਾਂ ਦੀ ਗੱਲ ਸਿਰਫ ਕਾਂਗਰਸ ਕਰਦੀ ਹੈ, ਜਦੋਂਕਿ ਭਾਜਪਾ ਦਿਖਾਵਾ ਕਰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਲਾਕਾਰੀ ਦੀ ਸਿਆਸਤ ਕਰਦੀ ਹੈ ਅਤੇ ਹੁਣ ਲੋਕਾਂ ਨੂੰ ਭਾਜਪਾ ਦੇ ਚੱਕਰ ‘ਚ ਨਹੀਂ ਆਉਣਾ ਚਾਹੀਦਾ ਹੈ।

Facebook Comment
Project by : XtremeStudioz