Close
Menu

ਇੰਡੋਨੇਸ਼ੀਆ ਦਾ ਮਿਲਟਰੀ ਜਹਾਜ਼ ਦੁਰਘਟਨਾਗ੍ਰਸਤ, 38 ਲੋਕਾਂ ਦੀ ਮੌਤ

-- 01 July,2015

ਇੰਡੋਨੇਸ਼ੀਆ,  ਇੰਡੋਨੇਸ਼ੀਆ ਦਾ ਇੱਕ ਮਿਲਟਰੀ ਟਰਾਂਸਪੋਰਟ ਜਹਾਜ਼ ਮੰਗਲਵਾਰ ਨੂੰ ਉਡਾਣ ਭਰਨ ਤੋਂ ਕੁੱਝ ਦੇਰ ਬਾਅਦ ਹੀ ਸੁਮਾਤਰਾ ਆਈਸਲੈਂਡ ਦੇ ਮੇਡਾਨ ਸਿਟੀ ‘ਚ ਕਰੈਸ਼ ਹੋ ਗਿਆ। ਹਾਦਸੇ ‘ਚ 38 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮਿਲਟਰੀ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਘਟਨਾ ਸਥਲ ‘ਤੇ ਧਏ ਦਾ ਗ਼ੁਬਾਰ ਉੱਠਿਆ ਤੇ ਆਸਪਾਸ ਦੀ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਮਿਲਟਰੀ ਬੁਲਾਰੇ ਫੁਆਦ ਬਾਸਿਆ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਜਹਾਜ਼ ‘ਚ ਕਿੰਨੇ ਲੋਕ ਸਵਾਰ ਸਨ ਤੇ ਕਿੰਨੇ ਲੋਕਾਂ ਦੀ ਮੌਤ ਹੋ ਗਈ ਹੈ।

Facebook Comment
Project by : XtremeStudioz