Close
Menu

ਇੰਦਰਾ ਗਾਂਧੀ ਦਾ ਜਨਮ ਦਿਨ ਪੰਜਾਬ ਦੇ ਕਾਂਗਰਸੀਆਂ ਨੇ ਮਠਿਆਈਆਂ ਵੰਡ ਕੇ ਮਨਾਇਆ

-- 19 November,2013

DSC_0063ਚੰਡੀਗੜ੍ਹ,19 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਕਾਂਗਰਸ ਵੱਲੋਂ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਨਮ ਦਿਵਸ ਅੱਜ ਇਥੇ ਕਾਂਗਰਸ ਭਵਨ ਵਿਖੇ ਆਯੋਜਿਤ ਸਮਾਰੋਹ ਦੌਰਾਨ ਮਨਾਇਆ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ੍ਰੀਮਤੀ ਗਾਂਧੀ ਦੀ ਤਸਵੀਰ ‘ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਅਤੇ ਮਠਿਆਈ ਵੰਡੀ। ਕਾਂਗਰਸੀ ਆਗੁਆਂ ਨੇ ਸ੍ਰੀਮਤੀ ਗਾਂਧੀ ਵੱਲੋਂ ਦੇਸ਼ ਦੇ ਨਿਰਮਾਣ ਅਤੇ ਕੌਮੀ ਏਕਤਾ ਲਈ ਦਿੱਤੇ ਬਲਿਦਾਨ ਨੂੰ ਯਾਦ ਕੀਤਾ।

ਵਿਧਾਨਕਾਰ ਤੇ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਤਰਲੋਚਨ ਸਿੰਘ ਸੁੰਦ ਨੇ ਸ੍ਰੀਮਤੀ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਹ ਇਕ ਮਜ਼ਬੂਤ ਸ਼ਖਸੀਅਤ ਦੀ ਮਾਲਿਕ ਸਨ ਅਤੇ ਦੁਨੀਆਂ ‘ਚ ਮਹਿਲਾ ਸ਼ਕਤੀ ਦੀ ਇਕ ਮਿਸਾਲ ਬਣੀ। ਉਨ੍ਹਾਂ ਨੇ ਦੇਸ਼ ਦੀ ਕਿਸਮਤ ਬਦਲ ਦਿੱਤੀ ਤੇ ਗਰੀਬੀ ਖਿਲਾਫ ਜੰਗ ਸ਼ੁਰੂ ਕੀਤੀ।

ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਫਤਹਿ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਸ੍ਰੀਮਤੀ ਗਾਂਧੀ ਵੱਲੋਂ ਦੁਸ਼ਮਣ ਦੇਸ਼ਾਂ ਖਿਲਾਫ ਸਖ਼ਤ ਰਵੱਈਆ ਅਪਣਾ ਕੇ ਭਾਰਤ ਨੂੰ ਦੁਨੀਆਂ ਦੀ ਤਾਕਤ ਬਣਾਉਣ ਦੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨੇ ਮਹਿਲਾ ਸਸ਼ਕਤੀਕਰਨ ਦੇ ਨਵੇਂ ਦੌਰ ਦੀ ਸ਼ੁਰੂਆਤ ਕੀਤੀ। ਸ੍ਰੀਮਤੀ ਗਾਂਧੀ ਨੇ ਪਬਲਿਕ ਸੈਕਟਰ ਨੂੰ ਮਜ਼ਬੂਤ ਕੀਤਾ ਅਤੇ ਗਰੀਬ ਤੇ ਪਿਛੜੇ ਵਰਗਾਂ ਦੀ ਭਲਾਈ ਖਾਤਿਰ ਕਈ ਸਕੀਮਾਂ ਚਲਾਈਆਂ। ਕਾਂਗਰਸ ਪਾਰਟੀ ਸ੍ਰੀਮਤੀ ਗਾਂਧੀ ਵੱਲੋਂ ਦਿਖਾਏ ਗਏ ਰਾਹ ‘ਤੇ ਚੱਲ ਰਹੀ ਹੈ।

ਇਸ ਮੌਕੇ ਸ੍ਰੀਮਤੀ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ‘ਚ ਰਾਜਪਾਲ ਸਿੰਘ ਤੇ ਰਾਮ ਸਿੰਘ ਢੈਪਈ, ਸਾਬਕਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, ਲੱਖਾ ਰਾਮ ਦੇਸਾਵਰ ਚੇਅਰਮੈਨ ਬਾਜੀਗਰ ਸੈੱਲ, ਰੋਮਿਲਾ ਬਾਂਸਲ, ਜੰਗ ਬਹਾਦਰ ਸਿੰਘ ਜਨਰਲ ਸਕੱਤਰ ਐਸ.ਸੀ ਸੈੱਲ ਪ੍ਰਦੇਸ਼ ਕਾਂਗਰਸ ਤੇ ਗੁਰਪ੍ਰਤਾਪ ਸਿੰਘ ਮਾਨ ਵੀ ਸ਼ਾਮਿਲ ਰਹੇ।

Facebook Comment
Project by : XtremeStudioz