Close
Menu

ਇੰਦੌਰਾ ਵਲੋ’ ਪੰਜਾਬ ਲੋਕ ਸੇਵਾ ਕਮਿਸਨ ਦੇ ਇਮਤਿਹਾਨ ਵਿੱਚ ਅਨੁਸੂਚਿਤ ਜਾਤੀ ਦੇ ਉਮੀਦਾਵਾਰਾਂ ਨੂੰ ਅਸੀਮਤ ਮੌਕੇ ਮੁਹੱਈਆ ਕਰਵਾਉਣ ‘ਤੇ ਜ਼ੋਰ

-- 26 September,2015

ਚੰਡੀਗੜ੍ਹ, 26 ਸਤੰਬਰ: ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸਨ ਦੇ ਮੈ’ਬਰ ਸ੍ਰੀ ਕਰਨਵੀਰ ਸਿੰਘ ਇੰਦੌਰਾ ਨੇ ਪੰਜਾਬ ਸਰਕਾਰ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ       ਪੰਜਾਬ ਲੋਕ ਸੇਵਾ ਕਮਿਸਨ ਵਲੋ’ ਕੱਢੀਆਂ 101 ਪੋਸਟਾਂ ਦੇ ਇਮਤਿਹਾਨ ਵਿੱਚ ਅਨੁਸੂਚਿਤ ਜਾਤੀ ਦੇ ਉਮੀਦਾਵਾਰਾਂ ਨੂੰ ਯੂ.ਪੀ.ਐਸ.ਸੀ ਦੀ ਤਰਜ ਤੇ ਅਸੀਮਤ ਮੌਕੇ ਮੁਹੱਈਆ ਕਰਵਾਏ ਜਾਣ।
ਸ੍ਰੀ ਇੰਦੌਰਾ ਨੇ ਦੱਸਿਆ ਕਿ ਯੂ.ਪੀ.ਐਸ.ਸੀ ਵਿੱਚ ਆਈ.ਏ.ਐਸ/ ਆਈ.ਐਫ.ਐਸ/ ਆਈ.ਆਰ.ਐਸ ਵਿੱਚ ਭਰਤੀ ਹੋਣ ਲਈ ਅਨੁਸੂਚਿਤ ਜਾਤੀਆਂ ਲਈ ਅਸੀਮਤ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ ਅਤੇ ਪਛੜੀਆਂ ਸ੍ਰੇਣੀਆਂ ਲਈ 09 ਮੌਕੇ ਦਿੱਤੇ ਜਾਂਦੇ ਹਨ ਪ੍ਰੰਤੂ ਪੰਜਾਬ ਲੋਕ ਸੇਵਾ ਕਮਿਸਨ ਨੇ 101 ਅਸਾਮੀਆਂ ਦੀ ਭਰਤੀ ਲਈ ਜੋ ਇਸ਼ਤਿਹਾਰ ਦਿੱਤਾ ਹੈ ਉਸ ਵਿੱਚ ਕੇਵਲ ਚਾਰ ਮੌਕੇ ਹੀ ਦਿੱਤੇ ਗਏ ਹਨ ਜੋ ਕਿ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਨਾਲ ਸਰਾਸਰ ਧੱਕਾ ਹੈ।

Facebook Comment
Project by : XtremeStudioz