Close
Menu

ਈਦ ‘ਤੇ ਸਲਮਾਨ ਨਾਲ ਟੱਕਰ ਲੈਣਗੇ ਨਿਰਹੁਆ

-- 22 March,2017
ਮੁੰਬਈ—ਭੋਜਪੁਰੀ ਸਿਨੇਮਾ ਦੇ ਜੁਬਲੀ ਸਟਾਰ ਦਿਨੇਸ਼ ਲਾਲ ਯਾਦਵ ਨਿਰਹੁਆ ਅਤੇ ਦਬੰਗ ਸਟਾਰ ਸਲਮਾਨ ਖਾਨ ਦੀ ਇਸ ਸਾਲ ਈਦ ‘ਤੇ ਬਾਕਸ ਆਫਿਸ ‘ਤੇ ਟੱਕਰ ਹੋਵੇਗੀ। ਦਿਨੇਸ਼ੀ ਲਾਲ ਯਾਦਵ ਨਿਰਹੁਆ ਅਤੇ ਅਦਾਕਾਰਾ ਅੰਜਨਾ ਸਿੰਘ ਇਸ ਸਾਲ ਈਦ ‘ਤੇ ਆਪਣੀ ਆਉਣ ਵਾਲੀ ਫਿਲਮ ‘ਜਿਗਰ’ ਨਾਲ ਦਰਸ਼ਕਾਂ ਨੂੰ ਈਦ ਦੀ ਮੁਬਾਰਕ ਦੇਣ ਵਾਲੇ ਹਨ।
ਦੱਸਿਆ ਜਾਂਦਾ ਹੈ ਕਿ ਜਿਗਰ ਇਸ ਸਾਲ 23 ਜੂਨ ਨੂੰ ਪ੍ਰਦਰਸ਼ਿਤ ਹੋਵੇਗੀ। ਈਦ ਮੌਕੇ ਸਲਮਾਨ ਖਾਨ ਦੀ ਫਿਲਮ ‘ਟਿਊਬਲਾਈਟ’ ਪ੍ਰਦਰਸ਼ਿਤ ਹੋਵੇਗੀ। ਨਿਰਹੁਆ ਨੇ ਕਿਹਾ ਕਿ ‘ਜਿਗਰ’ ਆਮ ਭੋਜਪੁਰੀ ਫਿਲਮਾਂ ਤੋਂ ਕਾਫੀ ਵੱਖ ਹੋਵੇਗੀ, ਕਿਉਂਕਿ ਇਸ ਦੇ ਹਰ ਦ੍ਰਿਸ਼ ‘ਤੇ ਕਾਫੀ ਮਿਹਨਤ ਕੀਤੀ ਗਈ ਹੈ।
Facebook Comment
Project by : XtremeStudioz