Close
Menu

ਈਰਾਨ ਖਿਲਾਫ ਅਮਰੀਕਾ ਦਾ ਦਬਾਅ ਪ੍ਰਭਾਵਸ਼ਾਲੀ ਸਿੱਧ ਹੋ ਰਿਹੈ : ਪੋਂਪੀਓ

-- 26 July,2018

ਵਾਸ਼ਿੰਗਟਨ — ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਅੱਜ ਕਿਹਾ ਕਿ ਈਰਾਨ ਖਿਲਾਫ ਅਮਰੀਕੀ ਵਿੱਤੀ ਦਬਾਅ ਮੁਹਿੰਮ ਪ੍ਰਭਾਵਸ਼ਾਲੀ ਸਿੱਧ ਹੋ ਰਹੀ ਹੈ। ਪੋਂਪੀਓ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਦ੍ਰਿੜ ਸੰਕਲਪ ‘ਚ ਹੈ ਕਿ ਈਰਾਨ ਕਿਸੇ ਵੀ ਹਾਲਤ ‘ਚ ਪ੍ਰਮਾਣੂ ਹਥਿਆਰ ਸੰਪਨ ਨਾ ਬਣੇ। ਇਸ ਸਾਲ ਮਈ ‘ਚ ਅਮਰੀਕਾ ਨੇ ਈਰਾਨ ਨਾਲ ਹੋਈ ਇਤਿਹਾਸਕ ਪ੍ਰਮਾਣੂ ਸੰਧੀ ਨੂੰ ਖਤਮ ਕਰ ਦਿੱਤਾ ਸੀ ਅਤੇ ਈਰਾਨ ਖਿਲਾਫ ਰੋਕ ਲਗਾ ਦਿੱਤੀ ਸੀ। ਇਸ ਦੇ ਇਲਾਵਾ ਅਮਰੀਕਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਵਿਦੇਸ਼ੀ ਵਿੱਤੀ ਸੰਸਥਾਨ ਈਰਾਨ ਨਾਲ ਕਾਰੋਬਾਰ ਕਰੇਗਾ ਤਾਂ ਉਸ ਨੂੰ ਅਮਰੀਕੀ ਬੈਂਕਿੰਗ ਸਿਸਟਮ ਤੋਂ ਅਲੱਗ-ਥਲੱਗ ਕੀਤਾ ਜਾ ਸਕਦਾ ਹੈ। ਸੰਸਦੀ ਕਮੇਟੀ ਦੀ ਸੁਣਵਾਈ ਦੌਰਾਨ ਪੋਂਪੀਓ ਨੇ ਕਿਹਾ,”ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਈਰਾਨ ਹੁਣ ਉਹ ਦੇਸ਼ ਨਹੀਂ ਹੈ ਜੋ 5 ਮਹੀਨੇ ਪਹਿਲਾਂ ਸੀ। ਅਜਿਹਾ ਸਾਡੀ ਵਿੱਤੀ ਮੁਹਿੰਮ ਦੇ ਦਬਾਅ ਕਾਰਨ ਅਤੇ ਪ੍ਰਮਾਣੂ ਸੰਧੀ ਤੋਂ ਸਾਡੇ ਪਿੱਛੇ ਹਟ ਜਾਣ ਕਾਰਨ ਹੋਇਆ ਹੈ।”

Facebook Comment
Project by : XtremeStudioz