Close
Menu

ਈਰਾਨ ‘ਤੇ ਲਾਗੂ ਹੋਈਆਂ ਅਮਰੀਕੀ ਪਾਬੰਦੀਆਂ, ਭਾਰਤ ਸਮੇਤ 8 ਦੇਸ਼ਾਂ ਨੂੰ ਛੋਟ

-- 05 November,2018

ਵਾਸ਼ਿੰਗਟਨ — ਅਮਰੀਕਾ ਵੱਲੋਂ ਈਰਾਨ ‘ਤੇ ਲਾਈਆਂ ਪਾਬੰਦੀਆਂ 5 ਨਵੰਬਰ (ਅੱਜ) ਤੋਂ ਲਾਗੂ ਹੋ ਗਈਆਂ ਹਨ। ਇਨ੍ਹਾਂ ਪਾਬੰਦੀਆਂ ‘ਚ ਭਾਰਤ ਸਮੇਤ 8 ਦੇਸ਼ਾਂ ਨੂੰ ਈਰਾਨ ਤੋਂ ਤੇਲ ਖਰੀਦਣ ਨੂੰ ਲੈ ਕੇ ਰਾਹਤ ਦਿੱਤੀ ਹੈ। ਇਹ ਰਾਹਤ ਕੁਝ ਸਮੇਂ ਲਈ ਹੀ ਲਾਗੂ ਹੋਵੇਗੀ। ਇਹ ਜਾਣਕਾਰੀ ਸੋਮਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਦਿੱਤੀ। ਦੱਸ ਦਈਏ ਕਿ ਅਮਰੀਕਾ ਨੇ ਈਰਾਨ ਦੀ ਬੈਂਕਿੰਗ, ਐਨਰਜੀ ਅਤੇ ਸ਼ਿਪਿੰਗ ਇੰਡਸਟਰੀ ‘ਤੇ ਪਾਬੰਦੀਆਂ ਲਾਈਆਂ ਸਨ। ਜਿਨ੍ਹਾਂ ‘ਚ 8 ਦੇਸ਼ਾਂ ਨੂੰ ਇਨਾਂ ਪਾਬੰਦੀਆਂ ਤੋਂ ਰਾਹਤ ਦਿੱਤੀ ਗਈ ਹੈ, ਉਸ ‘ਚ ਚੀਨ, ਭਾਰਤ, ਗ੍ਰੀਸ, ਇਟਲੀ, ਤਾਇਵਾਨ, ਜਾਪਾਨ, ਤੁਰਕੀ ਅਤੇ ਦੱਖਣੀ ਕੋਰੀਆ ਸ਼ਾਮਲ ਹਨ।
ਪੋਂਪੀਓ ਨੇ ਆਖਿਆ ਕਿ 20 ਦੇਸ਼ਾਂ ਨੇ ਪਹਿਲਾਂ ਹੀ ਈਰਾਨ ਤੋਂ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ। ਈਰਾਨ ਦੀ ਤੇਲ ਖਰੀਦ ‘ਚ 10 ਲੱਖ ਬੈਰਲ ਪ੍ਰਤੀਦਿਨ ਦੀ ਕਮੀ ਆਈ ਹੈ। ਇਸ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਸ ਨੇ ਚੀਨ ਅਤੇ ਭਾਰਤ ਸਮੇਤ ਤੁਰਕੀ, ਇਰਾਕ, ਇਟਲੀ, ਜਾਪਾਨ ਅਤੇ ਦੱਖਣੀ ਕੋਰੀਆ ਨੂੰ ਕਿਹਾ ਹੈ ਕਿ ਉਹ ਜਿੰਨਾ ਜਲਦੀ ਹੋ ਸਕੇ ਈਰਾਨ ਤੋਂ ਤੇਲ ਖਰੀਦ ਨੂੰ ਪੂਰੀ ਤਰ੍ਹਾਂ ਬੰਗ ਕਰ ਦਵੇ।

Facebook Comment
Project by : XtremeStudioz