Close
Menu

ਈਰਾਨ ‘ਤੇ ਲੱਗੀਆਂ ਸਾਰੀਆਂ ਪਾਬੰਦੀਆਂ ਇਕ ਹੀ ਸਮੇਂ ‘ਚ ਹਟਾਈਆਂ ਜਾਣ : ਖਾਮੇਨੀ

-- 10 April,2015

ਤੇਹਰਾਨ— ਈਰਾਨ ਦੇ ਚੋਟੀ ਦੇ ਨੇਤਾ ਅਯਾਤੁੱਲ੍ਹਾ ਅਲੀ ਖਾਮੇਨੀ ਨੇ ਵਿਸ਼ਵ ਸ਼ਕਤੀਆਂ ਨਾਲ ਕੋਈ ਵੀ ਅੰਤਿਮ ਪ੍ਰਮਾਣੂ ਸਮਝੌਤਾ ਹੋਣ ਦੇ ਨਾਲ ਹੀ ਈਰਾਨ ‘ਤੇ ਲੱਗੀਆਂ ਸਾਰੀਆਂ ਪਾਬੰਦੀਆਂ ਨੂੰ ਇਕ ਹੀ ਸਮੇਂ ‘ਚ ਹਟਾਉਣ ਦੀ ਮੰਗ ਕੀਤੀ ਹੈ। ਖਾਮੇਨੀ ਨੇ ਇਕ ਭਾਸ਼ਣ ‘ਚ ਕਿਹਾ ਕਿ ਮੈਂ ਇਸ ਸੌਦੇ ਦਾ ਨਾ ਤਾਂ ਵਿਰੋਧ ਕਰਦਾ ਹਾਂ ਅਤੇ ਨਾ ਹੀ ਸਮਰਥਨ ਕਰਦਾ ਹਾਂ। ਇਹ ਸਭ ਕੁਝ ਮੇਰੇ ਵੇਰਵੇ ‘ਚ ਦਿੱਤਾ ਹੋਇਆ ਹੈ ਅਤੇ ਹੋ ਸਕਦਾ ਹੈ ਕਿ ਦੂਜੇ ਪੱਖ ‘ਚ ਸਾਨੂੰ ਵਚਨਬੱਧ ਕਰਨਾ ਚਾਹੁੰਦੇ ਹੋਣ। ਉਨ੍ਹਾਂ ਰਾਸ਼ਟਰਪਤੀ ਹਸਨ ਰੋਹਾਨੀ ਦੀ ਵਾਰਤਾ ਟੀਮ ‘ਤੇ ਵਿਸ਼ਵਾਸ ਜਤਾਇਆ ਅਤੇ ਨਾਲ ਹੀ ਅਮਰੀਕਾ ਦੇ ਸ਼ੈਤਾਨੀ ਇਰਾਦਿਆਂ ਦੇ ਬਾਰੇ ‘ਚ ਵੀ ਚੇਤਾਵਨੀ ਦਿੱਤੀ। ਇਸ ਪਾਬੰਦੀ ‘ਚ ਪ੍ਰਮਾਣੂ ਸੰਬੰਧੀ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਦੇ ਨਾਲ ਹੀ ਅਮਰੀਕਾ ਅਤੇ ਯੂਰਪੀ ਸੰਘ ਦੇ ਪ੍ਰਮਾਣੂ ਸੰਬੰਧੀ ਆਰਥਿਕ ਪਾਬੰਧੀ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਜਦੋਂ ਸਮਝੌਤੇ ‘ਤੇ ਹਸਤਾਖਰ ਹੋਣਗੇ ਤਾਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ।
ਜੇਕਰ ਪਾਬੰਦੀ ਹਟਾਉਣ ਦਾ ਮੁੱਦਾ ਹੋਰ ਪ੍ਰਕਿਰਿਆ ‘ਤੇ ਨਿਰਭਰ ਕਰਦਾ ਹੈ ਤਾਂ ਫਿਰ ਅਸੀਂ ਵਾਰਤਾ ਕਿਉਂ ਸ਼ੁਰੂ ਕੀਤੀ ਸੀ। ਹਾਲਾਂਕਿ ਅਮਰੀਕਾ ਨੇ ਸੋਮਵਾਰ ਨੂੰ ਕਿਹਾ ਸੀ ਕਿ ਇਸ ਵਿਆਪਕ ਪ੍ਰਮਾਣੂ ਸੰਧੀ ਦੇ ਤਹਿਤ ਪਾਬੰਦੀਆਂ ਨੂੰ ਹੋਲੀ-ਹੋਲੀ ਚਰਣਬੱਧ ਰੂਪ ਨਾਲ ਹਟਾਇਆ ਜਾਵੇਗਾ। ਫਰਾਂਸ ਨੇ ਵੀ ਮੰਗਲਵਾਰ ਨੂੰ ਕਿਹਾ ਸੀ ਕਿ ਜੇਕਰ ਸਮਝੌਤਾ ਅੰਤਿਮ ਦੌਰ ‘ਚ ਪਹੁੰਚਿਆਂ ਹੈ ਤਾਂ ਸਾਰੀਆਂ ਪਾਬੰਧੀਆਂ ਸਮੇਤ ਕਈ ਮਤਭੇਦ ਹੁਣ ਹਟਾ ਲੈਣੇ ਜ਼ਰੂਰੀ ਹਨ।

Facebook Comment
Project by : XtremeStudioz