Close
Menu

ਈਰਾਨ ਨਾਲ ਪ੍ਰਮਾਣੂੰ ਮੁੱਦੇ ‘ਤੇ ਛੇਤੀ ਹੋਵੇਗਾ ਸਮਝੌਤਾ : ਕੈਰੀ

-- 12 November,2013

kerry3ਲੰਡਨ,12 ਨਵੰਬਰ (ਦੇਸ ਪ੍ਰਦੇਸ ਟਾਈਮਜ਼)-ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਈਰਾਨ ਦੇ ਵਿਵਾਦਤ ਪ੍ਰਮਾਣੂੰ ਪ੍ਰੋਗਰਾਮ ਨੂੰ ਲੈ ਕੇ ਸਮਝੌਤਾ ਹੋਣ ਦੀ ਉਮੀਦ ਪ੍ਰਗਟਾਈ ਹੈ। ਉਨ੍ਹਾਂ ਮੁਤਾਬਕ ਵਿਸ਼ਵ ਦੀਆਂ ਛੇ ਮਹਾਸ਼ਕਤੀਆਂ ਅਤੇ ਈਰਾਨ ਦਰਮਿਆਨ ਕੁਝ ਮਹੀਨਿਆਂ ਵਿਚ ਸਮਝੌਤਾ ਹੋ ਜਾਵੇਗਾ। ਇਸ ਸਾਰੇ ਮਾਮਲੇ ਵਿਚ ਇਕ ਹਾਂ ਪੱਖੀ ਘਟਨਾਚੱਕਰ ਇਹ ਵੀ ਰਿਹਾ ਕਿ ਈਰਾਨ ਅਤੇ ਬ੍ਰਿਟੇਨ ਆਪਣੇ ਡਿਪਲੋਮੈਟ ਸੰਬੰਧਾਂ ਨੂੰ ਮੁੜ ਤੋਂ ਬਹਾਲ ਕਰਨ ਲਈ ਰਾਜੀ ਹੋ ਗਏ ਹਨ। ਈਰਾਨ ਨੇ ਕੌਮਾਂਤਰੀ ਊਰਜਾ ਏਜੰਸੀ ਨਾਲ ਵੀ ਇਕ ਸਮਝੌਤਾ ਕੀਤਾ ਹੈ, ਜਿਸ ਦੇ ਅਧੀਨ ਉਹ ਆਪਣੇ ਪਲਾਟਾਂ ਨੂੰ ਸੰਯੁਕਤ ਰਾਸ਼ਟਰ ਹਥਿਆਰ ਨਿਰੀਖਕਾਂ ਦੀ ਜਾਂਚ ਲਈ ਖੋਲ੍ਹਣ ਲਈ ਰਾਜੀ ਹੋ ਗਿਆ ਹੈ। ਕੈਰੀ ਸੰਯੁਕਤ ਅਰਬ ਅਮੀਰਾਤ ਦੀ ਆਪਣੀ ਯਾਤਰਾ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਇਹ ਕੋਈ ਦੌੜ ਮੁਕਾਬਲਾ ਨਹੀਂ ਹੈ, ਜਿਸ ਵਿਚ ਛੇਤੀ ਤੋਂ ਛੇਤੀ ਕਿਸੇ ਸਮਝੌਤੇ ਤੱਕ ਪਹੁੰਚਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਡਿਪੋਲਮੈਟ ਪੱਧਰ ‘ਤੇ ਇਸ ਸਮਝੌਤੇ ਨੂੰ ਅਮਲੀ ਜਾਮਾ ਪਹਿਨਾਉਣਾ ਸਾਡੀ ਜ਼ਿੰਮੇਵਾਰੀ ਹੈ ਪਰ ਨਾਲ ਹੀ ਉਨ੍ਹਾਂ ਨੇ ਅਰਬ ਦੇਸ਼ਾਂ ਅਤੇ ਇਸਰਾਈਲ ਨੂੰ ਵੀ ਇਹ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਅਣਦੇਖੀ ਨਹੀਂ ਕੀਤੀ ਜਾਵੇਗੀ ਅਤੇ ਬਾਹਰੀ ਹਮਲਿਆਂ ਤੋਂ ਉਨ੍ਹਾਂ ਦੀ ਰੱਖਿਆ ਦਾ ਵੀ ਖਿਆਲ ਰੱਖਿਆ ਜਾਵੇਗਾ।
ਈਰਾਨ ਦੇ ਰਾਸ਼ਟਰਪਤੀ ਹਸਨ ਰੋਹਾਨੀ ਨੇ ਆਪਣੀ ਵਿਦੇਸ਼ ਨੀਤੀ ਵਿਚ ਥੋੜ੍ਹਾ ਜਿਹਾ ਬਦਲਾਅ ਲਿਆਉਂਦੇ ਹੋਏ ਡਿਪਲੋਮੈਟ ਪੱਧਰ ‘ਤੇ ਇਹ ਗੱਲਬਾਤ ਸ਼ੁਰੂ ਕੀਤੀ ਹੈ ਤਾਂ ਜੋ ਈਰਾਨ ਦੇ ਤੇਲ ਉਦਯੋਗ ‘ਤੇ ਲੱਗੀਆਂ ਪਾਬੰਦੀਆਂ ਨੂੰ ਹਟਾਇਆ ਜਾ ਸਕੇ।

Facebook Comment
Project by : XtremeStudioz