Close
Menu

ਈਰਾਨ ਨਾਲ ਪ੍ਰਮਾਣੂ ਗੱਲਬਾਤ ‘ਤੇ ਅਮਰੀਕਾ ਵਿਚ ਘਮਾਸਾਨ

-- 10 March,2015

ਵਾਸ਼ਿੰਗਟਨ- ਈਰਾਨ ਨਾਲ ਪ੍ਰਮਾਣੂ ਗੱਲਬਾਤ ਦੇ ਮਸਲੇ ‘ਤੇ ਅਮਰੀਕਾ ਵਿਚ ਘਮਾਸਾਨ ਮਚ ਗਿਆ ਹੈ। ਵਿਵਾਦਤ ਈਰਾਨੀ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਅਤੇ ਰਿਪਬਲਿਕ ਸੀਨੇਟਰਾਂ ਵਿਚਾਲੇ ਟਕਰਾਅ ਅੱਜ ਖੁਲ੍ਹ ਕੇ ਸਾਹਮਣੇ ਆ ਗਿਆ। ਅਮਰੀਕੀ ਕਾਂਗਰਸ ਵਿਚ ਰਿਪਬਲਿਕਨ ਦੀ ਗਿਣਤੀ ਜ਼ਿਆਦਾ ਹੈ। 47 ਰਿਪਬਲਿਕਨ ਸੀਨੇਟਰਾਂ ਨੇ ਇਸ ਮੁੱਦੇ ‘ਤੇ ਈਰਾਨੀ ਲੀਡਰਸ਼ਿਪ ਨੂੰ ਚਿੱਠੀ ਲਿਖ ਕੇ ਅਮਰੀਕਾ ਨਾਲ ਕਿਸੇ ਵੀ ਸੰਭਾਵਿਤ ਸਮਝੌਤੇ ਤੋਂ ਦੂਰੀ ਵਰਤਣ ਦੀ ਸਲਾਹ ਦਿਤੀ ਹੈ।
ਵ੍ਹਾਈਟ ਹਾਊਸ ਅਤੇ ਕਾਂਗਰਸ ਵਿਚ ਚੋਟੀ ‘ਤੇ ਡੈਮੋਕਰੇਟ ਪਾਰਟੀ ਦੀ ਲੀਡਰਸ਼ਿਪ ਨੇ ਦੋਸ਼ ਲਗਾਇਆ ਕਿ ਅਜਿਹਾ ਕਰ ਕੇ ਰਿਪਬਲਿਕਨ  ਨਾ ਸਿਰਫ ਅਮਰੀਕੀ ਰਾਸ਼ਟਰਪਤੀ ਨੂੰ ਅਣਡਿਠ ਕਰਨਾ ਚਾਹੁੰਦੇ ਹਨ ਸਗੋਂ ਉਹ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਸਨਮਾਨ  ਨੂੰ ਵੀ ਠੇਸ ਪਹੁੰਚਾ ਰਹੇ ਹਨ। ਅਮਰੀਕੀ  ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਚਿੱਠੀ ‘ਤੇ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਕਿਹਾ, ”9 ਮਾਰਚ ਨੂੰ ਰਿਪਬਲਿਕਨ ਸੀਨੇਟਰਾਂ ਨੇ ਈਰਾਨ ਨੂੰ ਇਹ ਚਿੱਠੀ ਭੇਜੀ ਜਿਸ ਵਿਚ ਅਮਰੀਕੀ ਰਾਸ਼ਟਰਪਤੀ ਦੇ ਰੁਤਬੇ ਨੂੰ ਘੱਟ ਕਰਨ ਦੀ ਕੋਸ਼ਿਸ਼ ਦਿਸਦੀ ਹੈ।”

Facebook Comment
Project by : XtremeStudioz