Close
Menu

ਈਰਾਨ ਨੂੰ ਦਿੱਤਾ ਗਿਆ ਜੇਨੇਵਾ ਵਾਰਤਾ ਦਾ ਸੱਦਾ ਰੱਦ

-- 21 January,2014

ਸੰਯੁਕਤ ਰਾਸ਼ਟਰ—ਸੰਯੁਕਤ ਰਾਸ਼ਟਰ ਨੇ ਸੀਰੀਆ ਮਸਲੇ ਨੂੰ ਲੈ ਕੇ ਹੋਣ ਵਾਲੀ ਜੇਨੇਵਾ ਵਾਰਤਾ ਵਿਚ ਸ਼ਾਮਲ ਹੋਣ ਲਈ ਈਰਾਨ ਨੂੰ ਦਿੱਤਾ ਗਿਆ ਸੱਦਾ ਵਾਪਸ ਲੈ ਲਿਆ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਮੁਤਾਬਕ ਮੁਤਾਬਕ ਜਨਰਲ ਸਕੱਤਰ ਬਾਨ ਕੀ ਮੂਨ ਨੇ ਸਿਰਫ 24 ਘੰਟਿਆਂ ਦੇ ਅੰਦਰ ਹੀ ਈਰਾਨ ਨੂੰ ਦਿੱਤਾ ਸੱਦਾ ਵਾਪਸ ਲੈ ਲਿਆ। ਮੂਨ ਨੇ ਜੇਨੇਵਾ ਵਾਰਤਾ ਵਿਚ ਈਰਾਨ ਦੇ ਸ਼ਾਮਲ ਹੋਣ ‘ਤੇ ਸੀਰੀਆਈ ਵਿਰੋਧੀ ਧਿਰ ਵੱਲੋਂ ਵਾਰਤਾ ਦਾ ਬਹਿਸ਼ਕਾਰ ਕਰਨ ਦੀ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਹੈ।
ਇਸ ਤੋਂ ਪਹਿਲਾਂ ਅਮਰੀਕਾ ਨੇ ਵੀ ਕਿਹਾ ਸੀ ਕਿ ਈਰਾਨ ਵੱਲੋਂ ਸਾਲ 2012 ਦੇ ਸਮਝੌਤੇ ਦਾ ਜਨਤਕ ਸਮਰਥਨ ਨਾ ਕੀਤੇ ਜਾਣ ਦੀ ਸਥਿਤੀ ਵਿਚ ਉਸ ਨੂੰ ਜੇਨੇਵਾ ਵਾਰਤਾ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਫਰਾਂਸ ਨੇ ਵੀ ਅਮਰੀਕਾ ਦੇ ਇਸ ਰੁਖ ‘ਤੇ ਸਹਿਮਤੀ ਪ੍ਰਗਟਾਈ ਸੀ।

Facebook Comment
Project by : XtremeStudioz