Close
Menu

ਈਰਾਨ-ਪਾਕਿਸਤਾਨ ਗੈਸ ਪ੍ਰਾਜੈਕਟ ‘ਤੇ ਮੰਡਰਾਉਣ ਲੱਗਾ ਅਮਰੀਕੀ ਪਾਬੰਦੀ ਦਾ ਖਤਰਾ

-- 05 February,2014

pak-iran-gas-pipelineਇਸਲਾਮਾਬਾਦ ,5 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਕਈ ਦਹਾਕਿਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਪਿਛਲੇ ਸਾਲ ਜ਼ਮੀਨ ‘ਤੇ ਉਤਰੇ ਈਰਾਨ-ਪਾਕਿਸਤਾਨ ਗੈਸ ਪਾਈਪ ਲਾਈਨ ਪ੍ਰਾਜੈਕਟ ‘ਤੇ ਹੁਣ ਅਮਰੀਕੀ ਪਾਬੰਦੀ ਦਾ ਖਤਰਾ ਮੰਡਰਾਉਣ ਲੱਗਿਆ ਹੈ, ਜਿਸ ਕਾਰਨ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ‘ਚ ਹੋਰ ਦੇਰੀ ਹੋ ਸਕਦੀ ਹੈ। ਅਮਰੀਕਾ ਨੇ ਈਰਾਨ ਨਾਲ ਹੋਏ ਸਮਝੌਤੇ ਤੋਂ ਬਾਅਦ ਉਸ ਨੂੰ ਪਾਬੰਦੀਆਂ ‘ਚ ਕੁਝ ਰਾਹਤ ਦਿੱਤੀ ਹੈ ਪਰ ਇਸ ਪ੍ਰਾਜੈਕਟ ਨੂੰ ਉਸ ਨੇ ਪਾਬੰਦੀਆਂ ਦੇ ਘੇਰੇ ‘ਚੋਂ ਬਾਹਰ ਕੱਢਣ ‘ਤੇ ਸਹਿਮਤੀ ਜ਼ਾਹਰ ਨਹੀਂ ਕੀਤੀ ਹੈ।

ਪਾਕਿਸਤਾਨ ਨੇ ਪਿਛਲੇ ਸਾਲ ਨਵੰਬਰ ‘ਚ ਆਪਣੇ ਕੁਝ ਅਧਿਕਾਰੀਆਂ ਨੂੰ ਇਸ ਮਾਮਲੇ ਸੰਬੰਧੀ ਗੱਲਬਾਤ ਕਰਨ ਲਈ ਅਮਰੀਕਾ ਭੇਜਿਆ ਸੀ ਪਰ ਗੱਲਬਾਤ ਦਾ ਨਤੀਜਾ ਨਕਾਰਾਤਮਕ ਰਿਹਾ। ਪਾਕਿਸਤਾਨ ਨੇ ਹੁਣ ਈਰਾਨ ਨੂੰ ਰਸਮੀ ਤੌਰ ‘ਤੇ ਇਸ ਦੀ ਜਾਣਕਾਰੀ ਦੇ ਦਿੱਤੀ ਹੈ ਕਿ ਪਾਬੰਦੀਆਂ ਦੇ ਕਾਰਨ ਉਹ ਫੰਡ ਜਮ੍ਹਾਂ ਨਹੀਂ ਕਰ ਪਾ ਰਿਹਾ ਹੈ ਅਤੇ ਇਸ ਕਾਰਨ ਪਾਈਪ ਲਾਈਨ ਵਿਛਾਉਣ ਲਈ ਜਰਮਨੀ ਦੀ ਕੰਪਨੀ ਸੀਮੇਂਸ ਅਤੇ ਅਮਰੀਕਾ ਦੀ ਕੰਪਨੀ ਜਨਰਲ ਇਲੈਕਟ੍ਰਿਕ ਤੋਂ ਜ਼ਰੂਰੀ ਮਸ਼ੀਨਰੀ ਦੀ ਖਰੀਦਦਾਰੀ ਵੀ ਨਹੀਂ ਹੋ ਸਕੀ ਹੈ।

Facebook Comment
Project by : XtremeStudioz