Close
Menu

ਈਰਾਨ ਸਮਝੌਤੇ ‘ਤੇ ਨਵੀਂ ਮਾਹਿਰ ਗੱਲ ਬਾਤ ਸ਼ੁਰੂ ਹੋ ਸਕਦੀ ਹੈ ਅਗਲੇ ਹਫ਼ਤੇ: ਅਮਰੀਕਾ

-- 14 April,2015

ਵਾਸ਼ਿੰਗਟਨ, ਪ੍ਰਮਾਣੂ ਮੁੱਦੇ ‘ਤੇ ਈਰਾਨ ਦੇ ਨਾਲ ਪੂਰਨ ਸਮਝੌਤੇ ਦੇ ਰਸਤੇ ‘ਚ ਆਉਣ ਵਾਲੇ ਸਭ ਤੋਂ ਔਖੇ ਮੁੱਦਿਆਂ ਨੂੰ ਹੱਲ ਕਰਨ ਲਈ ਅਗਲੇ ਹਫ਼ਤੇ ਮਾਹਿਰ ਪੱਧਰ ਨਵੀਂ ਗੱਲ ਬਾਤ ਸ਼ੁਰੂ ਹੋਣ ਦੀ ਸੰਭਾਵਨਾ ਹੈ। ਵਿਦੇਸ਼ ਮੰਤਰੀ ਜਾਨ ਕੇਰੀ ਲੁਸਾਨੇ ‘ਚ ਇਸ ਮਹੀਨੇ ਦੇ ਸ਼ੁਰੂ ‘ਚ ਹੋਏ ਸਮਝੌਤੇ ਦੀ ਰੂਪ ਰੇਖਾ ਦੇ ਬਾਰੇ ਸੰਸਦਾਂ ਦੇ ਸ਼ੱਕ ਨੂੰ ਦੂਰ ਕਰਨ ਲਈ ਇੱਥੇ ਪੁੱਜੇ। ਕੇਰੀ ਨੇ ਕਾਂਗਰਸ ਦੇ ਸਾਰੇ 435 ਸੰਸਦਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਵਿਸਥਾਰ ਨਾਲ ਇਸ ਮੁੱਦੇ ‘ਤੇ ਚਰਚਾ ਕਰਨਾ ਚਾਹੁੰਦੇ ਹਨ ਕਿਉਂਕਿ ਇਸਨੂੰ ਲੈ ਕੇ ਬਹੁਤ ਗ਼ਲਤ ਬਿਆਨੀ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਸਾਨੂੰ ਆਸ ਹੈ ਕਿ ਕਾਂਗਰਸ ਇਸਨੂੰ ਧਿਆਨ ਨਾਲ ਸੁਣੇਗੀ ਤੇ ਆਪਣੇ ਸਾਰੇ ਸੰਦੇਹਾਂ ਨੂੰ ਦੂਰ ਕਰੇਗੀ, ਨਾਲ ਹੀ ਇਹ ਸਾਨੂੰ ਇਸ ਔਖੇ ਕੰਮ ਨੂੰ ਕਰਨ ਲਈ ਸਮਾਂ ਤੇ ਜਗ੍ਹਾ ਪ੍ਰਦਾਨ ਕਰੇਗੀ ਜੋ ਕਿ ਸਾਡੇ ਦੇਸ਼ ਦੇ ਹਿਤ ਲਈ ਮਹੱਤਵਪੂਰਨ ਹੈ। ਕੇਰੀ ਅੱਜ ਸੈਨੇਟ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਮਿਲਣਗੇ ਜੋ ਇਸ ਨਵੇਂ ਕਾਨੂੰਨ ਨੂੰ ਰੱਦ ਕਰਨ ਤੇ ਈਰਾਨ ‘ਤੇ ਨਵੇਂ ਸੰਭਾਵਿਕ ਪ੍ਰਤੀਬੰਧਾਂ ਦੀ ਮੰਗ ਕਰ ਰਹੇ ਹਨ।

Facebook Comment
Project by : XtremeStudioz