Close
Menu

ਈਰਾਨ ਸਮਝੌਤੇ ਦੇ ਕਾਫੀ ਕਰੀਬ ਪਹੁੰਚੀਆਂ ਵਿਸ਼ਵ ਸ਼ਕਤੀਆਂ : ਜਾਨ ਕੈਰੀ

-- 28 April,2015

ਸੰਯੁਕਤ ਰਾਸ਼ਟਰ— ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਕਿਹਾ ਹੈ ਕਿ ਵਿਸ਼ਵ ਸ਼ਕਤੀਆਂ ਈਰਾਨ ਨੂੰ ਪ੍ਰਮਾਣੂ ਹਥਿਆਰ ਹਾਸਿਲ ਕਰਨ ਤੋਂ ਰੋਕਣ ਵਾਲੇ ਇਕ ਚੰਗੇ ਸਮਝੌਤੇ ਤੋਂ ਪਹਿਲਾਂ ਦੀ ਤੁਲਨਾ ‘ਚ ਕਾਫੀ ਕਰੀਬ ਪਹੁੰਚ ਚੁੱਕੀਆਂ ਹਨ ਪਰ ਕੁਝ ਪ੍ਰਮੁੱਖ ਮੁੱਦੇ ਅਜੇ ਵੀ ਅਣਸੁਲਝੇ ਹਨ। ਕੈਰੀ ਨੇ ਕੱਲ ’2015 ਪ੍ਰਮਾਣੂ ਅਪ੍ਰਸਾਰ ਸਮਝੌਤਾ ਸਮੀਖਿਆ ਸੰਮੇਲਨ’ ‘ਚ ਕਿਹਾ ਕਿ ਅਮਰੀਕਾ ਅਤੇ ਸਾਡੇ ਪੀ 5 ਜਮਾ 1 ਸਮੂਹ ਦੇ ਸਹਿਯੋਗੀ ਈਰਾਨ ਦੇ ਕੁਝ ਮਾਨਕਾਂ ‘ਤੇ ਸਹਿਮਤ ਹੋਏ ਹਨ। ਅਗਰ ਇਨ੍ਹਾਂ ਮਾਨਕਾਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਇਹ ਪ੍ਰਮਾਣੂ ਹਥਿਆਰ ਬਣਾਉਣ ਲਈ ਜ਼ਰੂਰੀ ਸਮੱਗਰੀ ਮਿਲਣ ਦੇ ਸਾਰੇ ਰਸਤੇ ਈਰਾਨ ਲਈ ਬੰਦ ਕਰ ਦੇਣਗੇ ਅਤੇ ਅੰਤਰਰਾਸ਼ਟਰੀ ਭਾਈਚਾਰੇ ‘ਚ ਇਹ ਵਿਸ਼ਵਾਸ ਪੈਦਾ ਕਰਨਗੇ ਕਿ ਈਰਾਨ ਦਾ ਪ੍ਰਮਾਣੂ ਪ੍ਰੋਗਰਾਮ ਸ਼ਾਂਤੀਪੂਰਨ ਹੈ।
ਹਾਂਲਾਕਿ ਕੈਰੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਹ ਵੀ ਦੱਸਿਆ ਕਿ ਮਿਹਨਤ ਅਜੇ ਖਤਮ ਨਹੀਂ ਹੋਣੀ ਹੈ ਅਤੇ ਕੁਝ ਪ੍ਰਮੁੱਖ ਮੁੱਦੇ ਅਜੇ ਵੀ ਅਣਸੁਲਝੇ ਹਨ। ਉਨ੍ਹਾਂ ਕਿਹਾ ਕਿ ਫਿਰ ਵੀ ਅਮਰੀਕਾ, ਬ੍ਰਿਟੇਨ, ਜਰਮਨੀ, ਫਰਾਂਸ, ਰੂਸ ਅਤੇ ਚੀਨ ਦੀ ਮੈਂਬਰਤਾ ਅਤੇ ਯੂਰਪੀ ਸੰਘ ਤੋਂ ਸਹਾਇਤਾ ਪ੍ਰਾਪਤ ਸਮੂਹ ਪੀ 5 ਜਮਾ 1 ਉਸ ਚੰਗੇ ਸਮਝੌਤੇ ਤੋਂ ਪਹਿਲਾਂ ਦੀ ਤੁਲਨਾ ‘ਚ ਕਾਫੀ ਕਰੀਬ ਹਨ। ਅਸੀਂ ਉਸ ਤਕ ਪਹੁੰਚ ਸਕਦੇ ਹਾਂ ਅਤੇ ਉਸ ਸਮੇਂ ਪੂਰੀ ਦੁਨੀਆ ਕਿਤੇ ਜ਼ਿਆਦਾ ਸੁਰੱਖਿਅਤ ਹੋਵੇਗੀ।

Facebook Comment
Project by : XtremeStudioz