Close
Menu

ਈਵੀਐਮਜ਼ ਨਾਲ ਛੇੜਖਾਨੀ ਸੰਭਵ: ਨਾਇਡੂ

-- 29 November,2018

ਖੰਮਾਮ/ਹੈਦਰਾਬਾਦ, 29 ਨਵੰਬਰ
ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਬਾਰੇ ਖ਼ਬਰਦਾਰ ਕਰਦਿਆਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ ਉਨ੍ਹਾਂ ਨਾਲ ਛੇੜਖਾਨੀ ਕੀਤੀ ਜਾ ਸਕਦੀ ਹੈ। ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ 7 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਵੋਟ ਪਾਉਣ ਮਗਰੋਂ ਵੀਵੀਪੈਟ ਮਸ਼ੀਨਾਂ ਜ਼ਰੂਰ ਚੈੱਕ ਕਰਨ। ਚਾਰ ਪਾਰਟੀਆਂ ਨਾਲ ਗਠਜੋੜ ਮਗਰੋਂ ਪਹਿਲੀ ਵਾਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੰਚ ਸਾਂਝਾ ਕਰਦਿਆਂ ਸ੍ਰੀ ਨਾਇਡੂ ਨੇ ਲੋਕਾਂ ਨੂੰ ਕਿਹਾ ਕਿ ਉਹ ਵੋਟ ਭੁਗਤਾਉਣ ਮਗਰੋਂ ਇਹ ਜ਼ਰੂਰ ਚੈੱਕ ਕਰਨ ਕਿ ਉਨ੍ਹਾਂ ਦਾ ਵੋਟ ਠੀਕ ਥਾਂ ’ਤੇ ਪਿਆ ਹੈ ਕਿ ਨਹੀਂ। ਉਨ੍ਹਾਂ ਕਿਹਾ ਕਿ ਸਾਰੀਆਂ ਗੈਰ-ਭਾਜਪਾ ਪਾਰਟੀਆਂ ਇਕੱਠੀਆਂ ਹੋਣ ਤੇ ਐਨਡੀਏ ਸਰਕਾਰ ਦਾ ਮੁਕਾਬਲਾ ਕਰਨ।

Facebook Comment
Project by : XtremeStudioz