Close
Menu

ਈਵੀਐਮ ਨਾਲ ਛੇੜਛਾੜ ਹੀ ਇਕਮਾਤਰ ਫ਼ਿਕਰਮੰਦੀ: ਸ਼ਰਦ ਪਵਾਰ

-- 24 April,2019

ਮੁੰਬਈ, 24 ਅਪਰੈਲ
ਨੈਸ਼ਨਲਿਸਟ ਕਾਂਗਰਸ ਪਾਰਟੀ (ਐਨਸੀਪੀ) ਦੇ ਪ੍ਰਮੁੱਖ ਸ਼ਰਦ ਪਵਾਰ ਨੇ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਬਦਲਣ ਦੇ ਰੌਂਅ ਵਿੱਚ ਹਨ, ਪਰ ਈਵੀਐਮ ਨਾਲ ਛੇੜਛਾੜ ‘ਫ਼ਿਕਰਮੰਦੀ ਦਾ ਇਕਮਾਤਰ ਵਿਸ਼ਾ’ ਹੈ। ਸ੍ਰੀ ਪਵਾਰ ਵੱਖ ਵੱਖ ਪਾਰਟੀਆਂ ਵੱਲੋਂ ਸਾਂਝੇ ਰੂਪ ਵਿੱਚ ਕਰਵਾਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਐਨਸੀਪੀ ਤੋਂ ਇਲਾਵਾ ਕਾਂਗਰਸ, ਟੀਡੀਪੀ, ਤ੍ਰਿਣਮੂਲ ਕਾਂਗਰਸ, ਆਪ, ਸੀਪੀਐਮ, ਸੀਪੀਆਈ ਤੇ ਡੀਐਮਕੇ ਦੇ ਆਗੂ ਵੀ ਮੌਜੂਦ ਸਨ।
ਟੀਡੀਪੀ ਆਗੂ ਐਨ.ਚੰਦਰਬਾਬੂ ਨਾਇਡੂ ਨੇ ਕਿਹਾ, ‘ਈਵੀਐਮ ਦੀ ਪ੍ਰੋਗਰਾਮਿੰਗ ਵਿੱਚ ਗੜਬੜੀ ਹੋ ਸਕਦੀ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਮਹਿਜ਼ ਛੇੜਛਾੜ ਦੇ ਸਿਰ ’ਤੇ ਵੋਟਾਂ ਹਾਸਲ ਕਰ ਸਕਦੀ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਡੂ ਨੇ ਕਿਹਾ ਈਵੀਐਮ ਨਾਲ ਛੇੜਛਾੜ ਸੰਭਵ ਹੈ, ਇਸ ਨੂੰ ਹੈਕ ਕੀਤਾ ਜਾ ਸਕਦਾ ਹੈ ਤੇ ਹੇਰ-ਫੇਰ ਵੀ ਮੁਮਕਿਨ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ’ਚ ਅਰਥਚਾਰੇ, ਕਾਰੋਬਾਰ ਤੇ ਖੇਤੀ ਦਾ ਬੁਰਾ ਹਾਲ ਹੈ। ‘ਆਪ’ ਆਗੂ ਸੰਜੈ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਧ੍ਰਿਤਰਾਸ਼ਟਰ ਦੀ ਤਰ੍ਹਾਂ ਕੰਮ ਕਰ ਰਿਹੈ। ਉਨ੍ਹਾਂ ਕਿਹਾ, ‘ਤੁਸੀਂ ਕੋਈ ਵੀ ਬਟਨ ਦਬਾਓ, ਵੋਟ ਭਾਜਪਾ ਨੂੰ ਹੀ ਜਾਏਗਾ।’ ਕਾਂਗਰਸ ਦੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਸ਼ਿੰਦੇ ਨੇ ਕਿਹਾ ਕਿ 50 ਫੀਸਦ ਵੀਵੀਪੈਟ ਮਸ਼ੀਨਾਂ ਦੀਆਂ ਪਰਚੀਆਂ ਗਿਣੇ ਜਾਣ ਦੀ ਮੰਗ ਬੇਤੁਕੀ ਨਹੀਂ ਹੈ। 

Facebook Comment
Project by : XtremeStudioz