Close
Menu

ਈਸਾਈਆਂ ਵੱਲੋਂ ਪਾਕਿਸਤਾਨ ਵਿੱਚ ਰੋਸ ਮੁਜ਼ਾਹਰੇ

-- 24 September,2013

AP9_23_2013_000133B

ਇਸਲਾਮਾਬਾਦ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ਵਿੱਚ ਅੱਜ ਵੱਖ-ਵੱਖ ਥਾਵਾਂ ਉਪਰ ਈਸਾਈ ਭਾਈਚਾਰੇ ਤੇ ਸਿਵਲ ਸੁਸਾਇਟੀ ਜਥੇਬੰਦੀਆਂ ਨੇ ਪਿਸ਼ਾਵਰ ਚਰਚ ਬੰਬ ਕਾਂਡ ਖਿਲਾਫ਼ ਰੋਸ ਪ੍ਰਦਰਸ਼ਨ ਕੀਤੇ। ਸਰਕਾਰ ਕੋਲੋਂ ਮੰਗ ਕੀਤੀ ਕਿ ਉਹ ਹਮਲੇ ਲਈ ਜ਼ਿੰਮੇਵਾਰ ਦਹਿਸ਼ਤਗਰਦਾਂ ਖਿਲਾਫ਼ ਸਖ਼ਤ ਕਾਰਵਾਈ ਕਰੇ। ਇਹ ਪ੍ਰਦਰਸ਼ਨ ਇਸਲਾਮਾਬਾਦ, ਕਰਾਚੀ, ਲਾਹੌਰ, ਫੈਸਲਾਬਾਦ, ਹੈਦਰਾਬਾਦ, ਨੌਸ਼ਹਿਰਾ ਤੇ ਹੋਰ ਕਈ ਸ਼ਹਿਰਾਂ ਵਿੱਚ ਹੋਏ। ਕਰਾਚੀ ਵਿੱਚ ਤਿੰਨ ਦਿਨਾ ਦੇ ਸੋਗ ਤਹਿਤ ਅੱਜ ਮਿਸ਼ਨਰੀ ਸਕੂਲ ਤੇ ਕਾਲਜ ਬੰਦ ਰਹੇ। ਕੱਲ੍ਹ ਪਿਸ਼ਾਵਰ ਦੇ ‘ਆਲ ਸੇਂਟਸ ਚਰਚ’ ਵਿੱਚ ਦੋ ਫਿਦਾਇਨਾਂ ਨੇ ਆਪਣੇ ਆਪ ਨੂੰ ਧਮਾਕਾਖੇਜ਼ ਸਮੱਗਰੀ ਨਾਲ ਉਡਾ ਕੇ 81 ਵਿਅਕਤੀ ਮਾਰ ਦਿੱਤੇ। ਜ਼ਖਮੀਆਂ ਦੀ ਗਿਣਤੀ 140 ਤੋਂ ਵੱਧ ਸੀ। ਇਸ ਦਹਿਸ਼ਤੀ ਕਾਰੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਜਾਂਦੁੱਲਾ ਧੜੇ ਨੇ ਲਈ ਸੀ। ਧੜੇ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪਾਕਿਸਤਾਨ ਵਿੱਚ ਅਮਰੀਕੀ ਡਰੋਨ ਹਮਲਿਆਂ ਦਾ ਬਦਲਾ ਲੈਣ ਲਈ ਉਪਰੋਕਤ ਐਕਸ਼ਨ ਕੀਤਾ ਸੀ। ਪਾਕਿਸਤਾਨ ਵਿੱਚ ਈਸਾਈ ਭਾਈਚਾਰੇ ਦੀ ਆਬਾਦੀ ਦੋ ਫੀਸਦੀ ਹੈ।  ਪਿਛਲੇ ਮਾਰਚ ਮਹੀਨੇ ਦੌਰਾਨ ਲਾਹੌਰ ਕ੍ਰਿਸਚੀਅਨ ਕਲੋਨੀ ਵਿੱਚ ਮੁਸਲਿਮ ਭੀੜ ਨੇ ਹਮਲਾ ਕਰਕੇ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਉਪਰ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਇਸਲਾਮ ਦਾ ਅਪਮਾਨ ਕੀਤਾ ਹੈ। ਮਾਰਚ 2002 ਦੌਰਾਨ ਇਸਲਾਮਾਬਾਦ ਨੇ ਚਰਚ ਉਪਰ ਹਮਲਾ ਕਰਕੇ ਤਿੰਨ ਵਿਦੇਸ਼ੀਆਂ ਸਮੇਤ ਪੰਜ ਵਿਅਕਤੀ ਮਾਰੇ ਸਨ।

Facebook Comment
Project by : XtremeStudioz