Close
Menu

ਈਸਾਈ ਭਾਈਚਾਰੇ ਦਾ ਸੂਬੇ ਦੀ ਤਰੱਕੀ, ਸਿਹਤ ਤੇ ਸਿੱਖਿਆ ਖੇਤਰ ਵਿੱਚ ਅਹਿਮ ਯੋਗਦਾਨ: ਡਾ.ਚੀਮਾ

-- 23 April,2015

* ਥ੍ਰਿਸੂਰ ਵਿਖੇ ਜਲੰਧਰ ਡਾਇਸਸ ਦੇ ਬਿਸ਼ਪ ਫਾਦਰ ਫਰੈਂਕੋ ਮੁਲੱਕਲ ਦਾ ਹੋਇਆ ਸਿਲਵਰ ਜੁਬਲੀ ਸਮਾਗਮ

* ਪੰਜਾਬ ਦੇ ਸਿੱਖਿਆ ਮੰਤਰੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

ਥ੍ਰਿਸੂਰ (ਕੇਰਲਾ)/ਚੰਡੀਗੜ੍ਹ,  ਜਲੰਧਰ ਡਾਇਸਜ਼ ਦੇ ਬਿਸ਼ਪ ਡਾ.ਫਰੈਂਕੋ ਮੁਲੱਕਲ ਦਾ ਸਿਲਵਰ ਜੁਬਲੀ ਸਮਾਗਮ ਉਨ੍ਹਾਂ ਦੇ ਜੱਦੀ ਸਥਾਨ ਕੇਰਲਾ ਦੇ ਥ੍ਰਿਸੂਰ ਵਿਖੇ ਮਨਾਇਆ ਗਿਆ ਜਿਸ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਥ੍ਰਿਸੂਰ ਦੇ ਸੇਂਟ ਮੇਰੀ ਚਰਚ ਵਿਖੇ ਹੋਏ ਸਮਾਗਮ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੀ।
ਸਮਾਗਮ ਦੀ ਸ਼ੁਰੂਆਤ ਡਾ.ਚੀਮਾ ਨੇ ਸਮਾਂ ਰੌਸ਼ਨ ਕਰ ਕੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ.ਚੀਮਾ ਨੇ ਕਿਹਾ ਕਿ ਫਾਦਰ ਡਾ. ਫਰੈਂਕੋ ਮੁਲੱਕਲ ਵੱਲੋਂ ਧਾਰਮਿਕ ਖੇਤਰ ਦੇ ਨਾਲ ਸਿੱਖਿਆ ਤੇ ਸਿਹਤ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫਾਦਰ ਮੁਲੱਕਲ ਆਪਣੀ ਪੂਰੀ ਉਮਰ ਸੇਵਾ ਭਾਵ ਨਾਲ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਈਸਾਈ ਭਾਈਚਾਰੇ ਵੱਲੋਂ ਪੰਜਾਬ ਦੀ ਤਰੱਕੀ ਵਿੱਚ ਜਿੱਥੇ ਯੋਗਦਾਨ ਪਾਇਆ ਜਾ ਰਿਹਾ ਹੈ ਉਥੇ ਸਮਾਜ ਸੇਵਾ, ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਸੂਬੇ ਵਿੱਚ ਅਮਨ ਸ਼ਾਂਤੀ ਅਤੇ ਆਪਸੀ ਫਿਰਕੂ ਸਦਭਾਵਨਾ ਦੇ ਹਾਮੀ ਹਨ। ਸੂਬਾ ਸਰਕਾਰ ਹਰ ਧਰਮ ਦੇ ਸਮਾਗਮ ਸਰਕਾਰੀ ਪੱਧਰ ‘ਤੇ ਮਨਾਉਂਦੀ ਹੋਈ ਸਾਰੇ ਧਰਮਾਂ, ਜਾਤਾਂ, ਫਿਰਕਿਆਂ ਨੂੰ ਨਾਲ ਲੈ ਕੇ ਸੂਬੇ ਦੇ ਲੋਕਾਂ ਦੀ ਸੇਵਾ ਕਰ ਰਹੀ ਹੈ।
ਬਿਸ਼ਪ ਡਾ.ਫਰੈਕੋ ਮੁਲੱਕਲ ਅਪਰੈਲ 1990 ਤੋਂ ਪੁਰੋਹਿਤ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ 25 ਸਾਲ ਪੂਰੇ ਹੋਣ ‘ਤੇ ਉਹ ਹੁਣ ਮਹਾਂ ਪੁਰੋਹਿਤ (ਬਿਸ਼ਪ) ਬਣ ਗਏ ਹਨ। ਇਹ ਸਿਲਵਰ ਜੁਬਲੀ ਸਮਾਗਮ ਉਨ੍ਹਾਂ ਨੇ ਆਪਣੇ ਜੱਦੀ ਸ਼ਹਿਰ ਥ੍ਰਿਸੂਰ ਵਿਖੇ ਮਨਾਇਆ।      ਸਮਾਗਮ ਦੌਰਾਨ ਸੱਭਿਆਚਾਰਕ ਸਮਾਗਮ ਵਿੱਚ ਪੰਜਾਬ ਤੋਂ ਉਚੇਚੇ ਤੌਰ ‘ਤੇ ਗਏ ਗੱਭਰੂਆਂ ਨੇ ਭੰਗੜੇ ਦੀ ਪੇਸ਼ਕਾਰੀ ਨਾਲ ਸਥਾਨਕ ਲੋਕਾਂ ਨੂੰ ਝੂੰਮਣ ਲਾ ਦਿੱਤਾ। ਸਮਾਗਮ ਦੀ ਖਾਸ ਗੱਲ ਇਹ ਰਹੀ ਜਿੱਥੇ ਇਸ ਵਿੱਚ ਪੰਜਾਬ ਤੋਂ ਕਈ ਰਾਜਸੀ ਤੇ ਧਾਰਮਿਕ ਆਗੂ ਉਚੇਚੇ ਤੌਰ ‘ਤੇ ਸ਼ਾਮਲ ਹੋਏ ਉਥੇ ਕੇਰਲਾ ਦੇ ਸਥਾਨਕ ਆਗੂ ਅਤੇ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਅੱਠ ਡਾਇਸਜ਼ ਦੇ ਬਿਸ਼ਪ ਵੀ ਸ਼ਾਮਲ ਹੋਏ।
ਸਮਾਗਮ ਵਿੱਚ ਸਾਬਕਾ ਕੇਂਦਰੀ ਮੰਤਰੀ ਸ੍ਰੀ ਆਸਕਰ ਫਰਨਾਂਡੇਜ਼, ਥ੍ਰਿਸੂਰ ਤੋਂ ਸੰਸਦ ਮੈਂਬਰ ਸ੍ਰੀ ਸੀ.ਐਨ.ਜੈਆਦੇਵਨ, ਵਿਧਾਇਕ ਸ੍ਰੀ ਥ੍ਰੀਮੈਂਬਲ ਰਾਮਾਕ੍ਰਿਸਨਨ, ਮੇਅਰ ਸ੍ਰੀ ਰਾਜਨ ਪਾਲਨ, ਕੇਰਲਾ ਸਰਕਾਰ ਦੇ ਚੀਫ ਵਿੱਪ ਸ੍ਰੀ ਥੌਮਸ ਓਨੀਆਦੇਨ, ਫਾਦਰ ਪੀਟਰ, ਸਿੱਖ ਧਰਮ ਤੋਂ ਨੁਮਾਇੰਗੇ ਸ. ਗੁਰਚਰਨ ਸਿੰਘ ਚੰਨੀ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸ੍ਰੀ ਅਲਬਰੈਟੋ ਦੁਆ ਆਦਿ ਸ਼ਾਮਲ ਹੋਏ।

Facebook Comment
Project by : XtremeStudioz