Close
Menu

ਉਂਟਾਰੀਓ ਦੀ ਮੁੱਖ ਮੰਤਰੀ ਕੈਥਲੀਨ ਵਿੱਨ ਵੱਲੋਂ ਵਿਸਾਖੀ ਦੀ ਵਧਾਈ

-- 14 April,2015

ਟੋਰਾਂਟੋ, ਕੈਨੇਡਾ ‘ਚ ਪੰਜਾਬੀਆਂ ਦੇ ਚਹੇਤੇ ਪ੍ਰਾਂਤ ਉਂਟਾਰੀਓ ਦੀ ਮੁੱਖ ਮੰਤਰੀ ਕੈਥਲੀਨ ਵਿੱਨ ਨੇ ਵਿਸਾਖੀ ‘ਤੇ ਵਧਾਈ ਪੇਸ਼ ਕੀਤੀ ਹੈ। ਟੋਰਾਂਟੋ ਵਿਖੇ ਮੁੱਖ ਮੰਤਰੀ ਕੈਥਲੀਨ ਵਿੱਨ ਨੇ ਕਿਹਾ ਕਿ ਵਿਸਾਖੀ ਭਾਰਤੀ ਸੱਭਿਆਚਾਰ ਅਤੇ ਸਿੱਖ ਪੰਥ ਦੀ ਸਾਜਨਾ ਨਾਲ ਜੁੜਿਆ ਤਿਉਹਾਰ ਹੈ ਜਿਸ ਨੂੰ ਲੋਕ ਮਿਲ-ਜੁਲ਼ ਕੇ ਖੁਸ਼ੀ ਨਾਲ ਮਨਾਉਂਦੇ ਹਨ। ਮੁੱਖ ਮੰਤਰੀ ਵਿੱਨ ਨੇ ਕੈਨੇਡਾ ‘ਚ ਸਿੱਖਾਂ ਵੱਲੋਂ ਰਹਿਣ ਲਈ ਉਂਟਾਰੀਓ ਦੀ ਚੋਣ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਖ ਕੌਮ ਦੇ ਦੇਸ਼ ਭਗਤੀ ਅਤੇ ਜ਼ੁਲਮ ਖਿਲਾਫ ਡੱਟਣ ਦੇ ਸਾਹਸ ਤੋਂ ਉਹ ਬੜੇ ਪ੍ਰਭਾਵਿਤ ਹਨ। ਉਨ੍ਹਾਂ ਨੇ ਕਿਹਾ ਕਿ ਉਂਟਾਰੀਓ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਇਕੋ ਜਿਹੇ ਮੌਕੇ ਪ੍ਰਦਾਨ ਕਰਨ ਵਾਲਾ ਪ੍ਰਾਂਤ ਹੈ ਜਿਸ ਕਰਕੇ ਉਂਟਾਰੀਓ ਭਾਰਤੀ ਲੋਕਾਂ ਦਾ ਮਨਪਸੰਦ ਪ੍ਰਾਂਤ ਬਣ ਸਕਿਆ ਹੈ। ਵਿਸਾਖੀ ਦੇ ਦਿਨ ਤੋਂ ਬਾਅਦ ਟੋਰਾਂਟੋ ‘ਚ ਮੁੱਖ ਮੰਤਰੀ ਵਿੱਨ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਹੋਣੀ ਹੈ ਜਿਸ ਬਾਰੇ ਵਿੱਨ ਨੇ ਆਖਿਆ ਕਿ ਉਹ ਏਸ ਮੁਲਾਕਾਤ ਨੂੰ ਉਂਟਾਰੀਓ ਅਤੇ ਭਾਰਤ ਵਿਚਕਾਰ ਵਪਾਰਕ ਸਾਂਝ ਵਧਾਉਣ ਦੇ ਮੌਕੇ ਵਜੋਂ ਲੈ ਰਹੇ ਹਨ।

Facebook Comment
Project by : XtremeStudioz