Close
Menu

ਉਂਟਾਰੀਓ ਨੇ ‘ਮਿਹਨਤਾਨਾ ਇਵਜ਼ਾਨੇ’ ਵਧਾਏ, ਵਧੀਆ ਦਰਾਂ ਅਕਤੂਬਰ ਤੋਂ ਲਾਗੂ ਹੋਣਗੀਆਂ

-- 27 March,2015

* ਦੇਸ਼ ਭਰ ਵਿਚ ਸੱਭ ਤੋਂ ਵੱਧ ਮਿਹਨਤਾਨਾ ਦੇਣ ਵਾਲਾ ਦੂਜਾ ਸ਼ਹਿਰ ਬਣਿਆ

ਟੋਰਾਂਟੋ : ਉਂਟਾਰੀਓ ਵਿਚ ਕਾਮਿਆਂ ਦੇ ਹੁਣ ਵਾਰੇ ਨਿਆਰੇ ਹੋ ਜਾਣਗੇ ਕਿਉਂਕਿ ਇਕ ਅਕਤੂਬਰ ਤੋਂ ਮਜ਼ਦੂਰੀ ਦੇ ਇਵਜ਼ਾਨੇ ਵਧ ਰਹੇ ਹਨ। ਉਂਟਾਰੀਓ ਘੱਟੋ ਘੱਟ ਮਿਹਨਤਾਨਾ ਪ੍ਰਤੀ ਘੰਟਾ 11.25 ਡਾਲਰ ਕਰਨ ਜਾ ਰਿਹਾ ਹੈ। ਇਸ ਨਾਲ ਹੀ ਉਂਟਾਰੀਓ ਪੂਰੇ ਦੇਸ਼ ਦਾ ਦੂਜਾ ਅਜਿਹਾ ਸ਼ਹਿਰ ਬਣ ਜਾਵੇਗਾ ਜਿਥੇ ਕੰਮ ਦੇ ਇਵਜ਼ਾਨੇ ਦੀਆਂ ਦਰਾਂ ਸੱਭ ਤੋਂ ਵੱਧ ਹੋਣਗੀਆਂ। ਇਸ ਤੋਂ ਪਹਿਲਾਂ ਪੂਰੇ ਨੌਰਥਵੈਸਟ ਟੈਰੀਟੋਰੀਜ ਨੂੰ ਛੱਡ ਕੇ ਅਜਿਹਾ ਕੋਈ ਸ਼ਹਿਰ ਨਹੀਂ ਹੈ ਜਿਥੇ ਏਨੀਆਂ ਦਰਾਂ ਨਾਲ ਮਿਹਨਤਾਨੇ ਦਿਤੇ ਜਾਂਦੇ ਹੋਣ। ਲਿਬਰਲ ਸਰਕਾਰ ਨੇ ਇਹ ਫ਼ੈਸਲਾ ਮਹਿੰਗਾਈ ਦਰ ਨੂੰ ਘਟੋ ਘੱਟ ਮਜ਼ਦੂਰੀ ਨਾਲ ਜੋੜਨ ਲਈ ਕੀਤਾ ਹੈ। ਹਰ ਸਾਲ ਇਕ ਅ੍ਰਪੈਲ ਨੂੰ ਅਕਤੂਬਰ ਤਕ ਮਿਹਨਤਾਨੇ ਦੇ ਨਵੇਂ ਰੇਟ ਐਲਾਨ ਕੀਤੇ ਜਾਇਆ ਕਰਨਗੇ। ਨਵੀਆਂ ਦਰਾਂ ਲਾਗੂ ਹੋਣ ਨਾਲ ਆਮ ਮਜ਼ਦੂਰੀ ਦੀਆਂ ਕੀਮਤਾਂ ਵਿਚ ਕਾਫ਼ੀ ਵਾਧਾ ਹੋਵੇਗਾ ਤੇ ਆਮ ਵਰਕਰ ਨੂੰ 11 ਡਾਲਰ ਮਿਲਿਆ ਕਰਨਗੇ ਜਦੋਂਕਿ ਵਿਦਿਆਰਥੀਆਂ ਨੂੰ ਕੰਮ ਬਦਲੇ 10.55 ਡਾਲਰ ਦਿਤੇ ਜਾਣਗੇ ਅਤੇ ਸ਼ਰਾਬ ਦੀ ਸੇਵਾ ਦੇਣ ਵਾਲਿਆਂ ਨੂੰ 9.80 ਡਾਲਰ ਮਿਹਨਤਾਨਾ ਪ੍ਰਤੀ ਘੰਟਾ ਮਿਲੇਗਾ। ਮਜ਼ਦੂਰ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਸਾਲ 2003 ਵਿਚ ਲਿਬਰਲ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਬਾਅਦ ਘੱਟ ਘੱਟੋ ਮਿਹਨਤਾਨੇ ਦੀਆਂ ਦਰਾਂ ਵਿਚ ਇਹ 9ਵਾਂ ਵਾਧਾ ਹੈ। ਉਤਰ ਪਛਮੀ ਸ਼ਹਿਰਾਂ ਨੇ ਪਿਛਲੇ ਜੂਨ ਮਹੀਨੇ ਵਿਚ 12.50 ਡਾਲਰ ਤਕ ਦਾ ਵਾਧਾ ਕੀਤਾ ਸੀ। ਇਸ ਵਾਧੇ ਨਾਲ ਇਹ ਕੀਮਤ ਦੇਸ਼ ਵਿਚ ਸਭ ਤੋਂ ਉਪਰ ਪਹੁੰਚ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਨੇ ਵੀ ਅਪਣੀਆਂ ਘੱਟ ਘੱਟ ਮਜ਼ਦੂਰ ਦਰਾਂ ਵਿਚ ਵਾਧੇ ਦਾ ਐਲਾਨ ਕੀਤਾ ਹੈ।
ਕੈਨੇਡਾ ਵਿਚ ਘੱਟੋ ਘੱਟ ਮਿਹਨਤਾਨੇ ਦੀ ਸੂਚੀ ਇਸ ਤਰ•ਾਂ ਹੈ :
ਬ੍ਰਿਟਿਸ਼ ਕੋਲੰਬੀਆ : ਜ਼ਿਆਦਾਤਰ ਕਾਮਿਆਂ ਲਈ 10.25 ਡਾਲਰ ਅਤੇ ਅਲਕੋਹਲ ਨਾਲ ਜੁੜੀਆਂ ਸੇਵਾਵਾਂ ਦੇਣ ਵਾਲਿਆਂ ਲਈ 9 ਡਾਲਰ ਮਿਥੇ ਹੋਏ ਹਨ ਪਰ ਸਤੰਬਰ ਵਿਚ ਵਾਧੇ ਪਿੱਛੋਂ ਇਹ ਰਕਮ 10.45 ਡਾਲਰ ਅਤੇ 9.20 ਡਾਲਰ ਹੋ ਜਾਵੇਗੀ।
ਅਲਬਰਟਾ : 10.20 ਡਾਲਰ ਆਮ ਵਰਕਰਾਂ ਅਤੇ 9.20 ਡਾਲਰ ਅਲਕੋਹਲ ਨਾਲ ਜੁੜੇ ਵਰਕਰਾਂ ਨੂੰ ਦਿਤੇ ਜਾਂਦੇ ਹਨ।
ਸਸਕਾਟਚੇਵਾਂ : 10.20 ਡਾਲਰ
ਮਨੀਟੋਬਾ : 10.70 ਡਾਲਰ
ਉਂਟਾਰੀਓ : ਇਸ ਵੇਲੇ ਆਮ ਵਰਕਰ ਨੂੰ 11 ਡਾਲਰ, ਵਿਦਿਆਰਥੀ ਨੂੰ 10.30 ਅਤੇ ਅਲਕੋਹਲ ਵਾਲਿਆਂ ਨੂੰ 9.55 ਡਾਲਰ ਦਿਤੇ ਜਾਂਦੇ ਹਨ। ਵਾਧੇ ਨਾਲ ਇਹ ਰਕਮ 11.25, 10.55 ਅਤੇ 9.80 ਤਕ ਪਹੁੰਚ ਜਾਵੇਗੀ।
ਕਿਊਬੈਕ : 10.35 ਆਮ ਵਰਕਰ, 8.90 ਟਿਪ ਲੈਣ ਵਾਲਿਆਂ ਨੂੰ ਦਿਤੇ ਜਾਂਦੇ ਹਨ। ਵਾਧੇ ਨਾਲ ਇਹ ਰਕਮ 10.55 ਅਤੇ 9.05 ਡਾਲਰ ਤਕ ਪਹੁੰਚ ਜਾਵੇਗੀ।
ਨਿਊ ਬਰੂੰਸਵਿਕ : 10.30 ਡਾਲਰ
ਨੋਵਾ ਸਕੋਟੀਆ : 10.40 ਆਮ ਵਰਕਰਾਂ ਅਤੇ 9.90 ਦੂਜੇ ਵਰਕਰਾਂ ਨੂੰ ਦਿਤੇ ਜਾਂਦੇ ਹਨ। ਵਾਧੇ ਨਾਲ ਇਹ ਇਵਜ਼ਾਨਾ 10.60 ਅਤੇ 10.10 ਡਾਲਰ ਤਕ ਪਹੁੰਚ ਜਾਵੇਗਾ।
ਪ੍ਰਿੰਸ ਐਡਵਰਡ ਇਜ਼ਲੈਂਡ : 10.35 ਡਾਲਰ ਤੇ ਜੁਲਾਈ ਵਿਚ ਵਾਧੇ ਪਿੱਛੋਂ 10.50 ਹੋ ਜਾਵੇਗਾ।
ਨਿਊਫ਼ਾਊਂਡਲੈਂਡ ਅਤੇ ਲੇਬਰਾਡੌਰ : 10.25 ਡਾਲਰ ਤੇ ਅਕਤੂਬਰ ਵਿਚ ਵਾਧੇ ਪਿੱਛੋਂ 10.50 ਡਾਲਰ ਪ੍ਰਤੀ ਘੰਟਾ  ਮਿਲੇਗਾ।
ਯੂਕਨ : ਇਸ ਵੇਲੇ 10.72 ਡਾਲਰ ਅਤੇ ਅਪ੍ਰੈਲ ਵਿਚ ਵਾਧੇ ਪਿੱਛੋਂ 10.86 ਡਾਲਰ ਪ੍ਰਤੀ ਘੰਟਾ ਮਿਲੇਗਾ।
ਨੌਰਥਵੈਸਟ ਟੈਰੀਟੋਰੀਜ਼ : 10 ਡਾਲਰ ਪ੍ਰਤੀ ਘੰਟਾ ਤੇ ਜੂਨ ਵਿਚ ਵਾਧੇ ਪਿੱਛੋਂ 12.50 ਡਾਲਰ ਪ੍ਰਤੀ ਘੰਟਾ ਹੋਵੇਗਾ।
ਨੂਨਾਯੂਟ : 11 ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਮਿਹਨਤਾਨਾ ਦਿਤਾ ਜਾਂਦਾ ਹੈ।

Facebook Comment
Project by : XtremeStudioz