Close
Menu

ਉਂਟਾਰੀਓ ਸਰਕਾਰ ਬਾਂਝ ਅੌਰਤਾਂ ਦਾ ਖਰਚਾ ਚੁੱਕੇਗੀ

-- 03 October,2015

ਟੋਰਾਂਟੋ,: ਕਾਫੀ ਲੰਬੇ ਸਮੇਂ ਤੋਂ ਉੱਠ ਰਹੀ ਮੰਗ ਅਤੇ ਦਬਾਅ ਮਗਰੋਂ ਹੁਣ ਉਂਟਾਰੀਓ ਸੂਬੇ ਦੀ ਸਰਕਾਰ 43 ਸਾਲਾਂ ਤੱਕ ਦੀਅਾਂ ਅੌਰਤਾਂ ਲਈ ‘ਇਨ ਵੀਟਰੋ ਫਰਟੀਲਾਈਜੇਸ਼ਨ’(ਅਾੲੀਵੀਅੈਫ) ਦਾ ਖਰਚਾ ਚੁੱਕਣ ਨੂੰ ਰਾਜ਼ੀ ਹੋ ਗਈ ਹੈ। ੲਿਸ ਬਾਰੇ ਨੀਤੀ ਦਾ ਅੈਲਾਨ ਕਰਦਿਅਾਂ ਸੂਬਾਈ ਸਿਹਤ ਮੰਤਰੀ ਡਾਕਟਰ ਐਰਿਕ ਹੌਸਕਿਨਸ ਨੇ ਕਿਹਾ ਕਿ ਬਾਂਝਪਣ ਗੰਭੀਰ ਮਸਲਾ ਹੈ। ਇਸ ਨੀਤੀ ਨੂੰ ਸੂਬਾਈ ਸਿਹਤ ਵਿਭਾਗ ਦਸੰਬਰ ਤੋਂ ਲਾਗੂ ਕਰ ਰਿਹਾ ਹੈ ਜੋ ਸੂਬੇ ਦੇ ਲੋਕਾਂ ਨੂੰ ਸਾਲਾਨਾ 50 ਮਿਲੀਅਨ ਡਾਲਰਾਂ ’ਚ ਪਏਗੀ। ਇਸ ਤੋਂ ਪਹਿਲਾਂ ਸੂਬਾ ਸਰਕਾਰ ਸਿਰਫ ‘ਫੈਲੋਪੀਅਨ ਟਿਊਬ’ ਦੀ ਖਰਾਬੀ ਵਾਲੀਆਂ ਅੌਰਤਾਂ ਦਾ ਖਰਚਾ ਹੀ ਚੁੱਕਦੀ ਸੀ। ਸੂਤਰਾਂ ਮੁਤਾਬਕ 4000 ਅੌਰਤਾਂ ਸਾਲਾਨਾ ਇਸ ਪ੍ਰੋਗਰਾਮ ਦਾ ਫਾਇਦਾ ਲੈ ਸਕਣਗੀਆਂ। ਸਰਕਾਰੀ ਸੂਤਰਾਂ ਮੁਤਾਬਕ ਸੂਬੇ ’ਚ ਇਸ ਵੇਲੇ ਛੇ ’ਚੋਂ ਇੱਕ ਪਰਿਵਾਰ ਬਾਂਝਪਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਕਿੳੂਬੈੱਕ ਮਗਰੋਂ ਉਂਟਾਰੀਓ ਕੈਨੇਡਾ ਦਾ ਦੂਜਾ ਸੂਬਾ ਬਣ ਗਿਆ ਹੈ, ਜਿਥੇ ‘ਇਨ ਵੀਟਰੋ’ ਨੂੰ  ਸਿਹਤ ਸੇਵਾਵਾਂ ’ਚ ਸ਼ਾਮਲ ਕੀਤਾ ਗਿਆ ਹੈ।
ਇਨ ਵੀਟਰੋ ਫਰਟੀਲਾਈਜ਼ੇਸ਼ਨ (ਆਈਵੀਐੱਫ) ਦੇ ਇਕ ਕੋਰਸ ਦੀ ਲਾਗਤ 10 ਹਜ਼ਾਰ ਡਾਲਰ ਹੈ ਅਤੇ ਦਵਾਈਆਂ ਦਾ ਖਰਚ ਵੱਖਰਾ ਹੈ, ਜੋ ਹੋ ਸਕਦਾ ਹੈ ਮਰੀਜ਼ ਨੂੰ ਜਾਂ ਉਸਦੀ ਬੀਮਾ ਕੰਪਨੀ ਨੂੰ ਚੁੱਕਣਾ ਪਵੇ। ਇਸ ਇਲਾਜ ’ਤੇ ਅੰਦਾਜ਼ਨ 30-35 ਹਜ਼ਾਰ ਦਾ ਕੁੱਲ ਖਰਚਾ ਅਾੳਣ ਦੀ ਸੰਭਾਵਾਨਾ ਹੈ। ‘ਆਈਵੀ ਐੱਫ’ ਖਰਚੀਲਾ ਹੋਣ ਕਰਕੇ ਬਹੁਤੇ ਲੋਕਾਂ ਦੀ ਪਹੁੰਚ ਨਹੀਂ ਸੀ। ਸੂਬਾਈ ਲਿਬਰਲ ਸਰਕਾਰ ਦੇ ਇਸ ਕਦਮ ਦੀ ਵਿਰੋਧੀ ਧਿਰਾਂ ਨੇ ਵੀ ਸ਼ਲਾਘਾ ਕੀਤੀ ਹੈ। ਸਥਾਨਕ ਮਾਊਂਟ ਸਿਨਾਈ ਹਸਪਤਾਲ ਦੇ ਸਾਇੰਸਦਾਨ ਕੈਰੀ ਬੌਮਨ ਨੇ ਇਸ ਨੂੰ ਜਨਤਕ ਸਿਹਤ ਲਈ ਜ਼ਰੂਰੀ ਕਿਹਾ। ਮੰਤਰੀ ਨੇ ਕਿਹਾ ਕਿ ਉਮਰ ਦੀ ਹੱਦ ਸਲਾਹਕਾਰ ਪੈਨਲ ਦੀ ਸਿਫਾਰਸ਼ ਨਾਲ ਮਿਥੀ ਗਈ ਹੈ, ਕਿਉਂਕਿ 43 ਸਾਲ ਤੋਂ ਬਾਅਦ ਇਲਾਜ ਦੀ ਸਫ਼ਲਤਾ ਘਟਦੀ ਹੈ। ਇਸ ਪ੍ਰੋਗਰਾਮ ਨੂੰ ਲਾਗੂ ਕਰਨ ’ਚ ਬੇਸ਼ਕ ਅਜੇ ਕਈ ਘੁੰਡੀਆਂ ਪੇਸ਼ ਆ ਸਕਦੀਆਂ ਹਨ  ਪਰ ਸਰਕਾਰ 18 ਕਲੀਨਿਕਾਂ ਨਾਲ ਤਾਲਮੇਲ ਕਰਕੇ ਇਸ ਨੂੰ ਦੋ ਮਹੀਨਿਆਂ ਤੱਕ ਚਲਾਉਣਾ ਚਾਹੁੰਦੀ ਹੈ।

Facebook Comment
Project by : XtremeStudioz