Close
Menu

ਉਡੀਕਾਂ ਖਤਮ, ਭਾਰਤ ਪਹੁੰਚੇ ‘ਸੱਜਣ’

-- 17 April,2017
ਨਵੀਂ ਦਿੱਲੀ/ਓਟਾਵਾ— ਪੂਰੇ ਭਾਰਤ ਵਾਸੀਆਂ ਦੀਆਂ ਉਡੀਕਾਂ ਖਤਮ ਹੋ ਚੁੱਕੀਆਂ ਹਨ ਕਿਉਂਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਪਹੁੰਚ ਚੁੱਕੇ ਹਨ। ਉਹ 7 ਦਿਨਾਂ ਦੇ ਭਾਰਤ ਦੌਰੇ ‘ਤੇ ਹਨ। ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਬਣ ਕੇ ਸੱਜਣ ਨੇ ਪੂਰੀ ਸਿੱਖ ਕੌਮ ਦਾ ਮਾਣ ਵਧਾ ਦਿੱਤਾ ਸੀ। ਇਸ ਦੇ ਬਾਅਦ ਤੋਂ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੈ, ਜਿਸ ਨੂੰ ਲੈ ਕੇ ਉਹ ਖੁਦ ਵੀ ਬਹੁਤ ਉਤਸ਼ਾਹਤ ਹਨ।
 
ਹਰਜੀਤ ਸਿੰਘ ਸੱਜਣ ਆਪਣੇ ਇਸ ਦੌਰੇ ਦੌਰਾਨ ਪੰਜਾਬ ਵਿਚ ਚਾਰ ਦਿਨ ਰਹਿਣਗੇ। ਉਹ ਅੰਮ੍ਰਿਤਸਰ, ਜਲੰਧਰ ਅਤੇ ਹੁਸ਼ਿਆਰਪੁਰ ਦਾ ਦੌਰਾ ਕਰਨਗੇ। ਅੰਮ੍ਰਿਤਸਰ ਵਿਖੇ ਉਹ ਸ੍ਰੀ ਦਰਬਾਰ ਸਾਹਿਬ ਵੀ ਨਤਮਸਤਕ ਹੋਣਗੇ। ਨਵੀਂ ਦਿੱਲੀ ਵਿਖੇ ਪਹੁੰਚਣ ‘ਤੇ ਸੱਜਣ ਦਾ ਸੁਆਗਤ ਭਾਰਤ ਵਿਚ ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਨੇ ਕੀਤਾ। ਆਪਣੇ ਇਸ ਦੌਰੇ ਦੌਰਾਨ ਸੱਜਣ, ਭਾਰਤ ਦੇ ਕਈ ਉੱਚ ਅਧਿਕਾਰੀਆਂ, ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਉਹ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕਰਨਗੇ।
Facebook Comment
Project by : XtremeStudioz