Close
Menu

ਉਤਰ ਪ੍ਰਦੇਸ਼ : ਫੁੱਟਪਾਥ ‘ਤੇ ਬੈਠੇ ਬਜ਼ੁਰਗ ਟਾਈਪਿਸਟ ਦੀ ‘ਰੋਜ਼ੀ’ ‘ਤੇ ਲੱਤ ਮਾਰਨ ਵਾਲਾ ਥਾਣੇਦਾਰ ਮੁਅੱਤਲ

-- 21 September,2015

ਲਖਨਊ,  ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਜੀ.ਪੀ.ਓ ਦੇ ਸਾਹਮਣੇ ਫੁੱਟਪਾਥ ‘ਤੇ ਟਾਈਪਿੰਗ ਦਾ ਕੰਮ ਕਰਨ ਵਾਲੇ ਬਜ਼ੁਰਗ ਦੇ ਨਾਲ ਮਾੜਾ ਸਲੂਕ ਕਰਨ ਵਾਲੇ ਥਾਣੇਦਾਰ ਨੂੰ ਰਾਜ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਅਸਲ ‘ਚ ਥਾਣੇਦਾਰ ਦੇ ਇਸ ਅਣਮਨੁੱਖੀ ਸਲੂਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਸਨ। ਜਿਸ ‘ਤੇ ਮੁੱਖ ਮੰਤਰੀ ਅਖੀਲੇਸ਼ ਯਾਦਵ ਦੇ ਧਿਆਨ ‘ਚ ਵੀ ਇਹ ਮਾਮਲਾ ਆਇਆ ਤੇ ਉਨ੍ਹਾਂ ਨੇ ਤਤਕਾਲ ਪ੍ਰਭਾਵ ਦੇ ਨਾਲ ਥਾਣੇਦਾਰ ਨੂੰ ਸਸਪੈਂਡ ਕਰਨ ਦਾ ਨਿਰਦੇਸ਼ ਦਿੱਤਾ। ਉਥੇ ਹੀ ਸਰਕਾਰ ਵਲੋਂ ਉਸ ਬਜ਼ੁਰਗ ਨੂੰ ਨਵਾਂ ਟਾਈਪਰਾਈਟਰ ਵੀ ਦਿੱਤਾ ਗਿਆ। ਰਿਪੋਰਟਾਂ ਮੁਤਾਬਿਕ ਲਖਨਊ ਦੇ ਗੋਮਤੀਨਗਰ ‘ਚ ਰਹਿਣ ਵਾਲੇ ਕ੍ਰਿਸ਼ਨ ਬੀਤੇ 35 ਸਾਲਾਂ ਤੋਂ ਜੀ.ਪੀ.ਓ ਦੇ ਸਾਹਮਣੇ ਫੁੱਟਪਾਥ ‘ਤੇ ਟਾਈਪਿੰਗ ਦਾ ਕੰਮ ਕਰਕੇ ਰੋਜ-ਰੋਟੀ ਚਲਾਉਂਦੇ ਆ ਰਹੇ ਹਨ ਪਰ ਸਕੱਤਰੇਤ ਚੌਕੀ ਇੰਚਾਰਜ ਪ੍ਰਦੀਪ ਕੁਮਾਰ ਨੇ ਉਨ੍ਹਾਂ ਦੇ ਟਾਈਪਰਾਈਟਰ ਨੂੰ ਲੱਤਾਂ ਮਾਰ-ਮਾਰ ਕੇ ਤੋੜ ਦਿੱਤਾ।

Facebook Comment
Project by : XtremeStudioz