Close
Menu

ਉਤਰ ਪ੍ਰਦੇਸ਼ ‘ਚ ਜੰਗਲ ਰਾਜ : ਉਮਾ ਭਾਰਤੀ

-- 10 August,2013

uma_in_up1

ਝਾਂਸੀ-10 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੀਨੀਅਰ ਨੇਤਾ ਉਮਾ ਭਾਰਤੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਗੜਬੜਾ ਗਈ ਹੈ ਅਤੇ ਪ੍ਰਦੇਸ਼ ‘ਚ ਜੰਗਲ ਰਾਜ ਕਾਇਮ ਹੈ। ਉਮਾ ਭਾਰਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਦੇਸ਼ ਵਿਚ ਗੁੰੰਡਾਰਾਜ ਚਲ ਰਿਹਾ ਹੈ ਅਤੇ ਵਿਕਾਸ ਕਾਰਜ ਬੰਦ ਹੈ। ਆਈ. ਏ. ਐੱਸ. ਅਧਿਕਾਰੀ ਦੁਰਗਾ ਸ਼ਕਤੀ ਨਾਗਪਾਲ ਦੀ ਮੁਅੱਤਲੀ ਦੇ ਬਾਰੇ ‘ਚ ਉਨ੍ਹਾਂ ਨੇ ਕਿਹਾ ਕਿ ਇਹੋ ਵਜ੍ਹਾ ਹੈ ਕਿ ਕੋਈ ਵੀ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਧਿਕਾਰੀ ਉੱਤਰ ਪ੍ਰਦੇਸ਼ ਨਹੀਂ ਆਉਣਾ ਚਾਹੁੰਦਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੁਰਗਾ ਸ਼ਕਤੀ ਨਾਗਪਾਲ ਦੇ ਨਾਲ ਹੈ। ਉਨ੍ਹਾਂ ਨੂੰ ਸ਼ਨੀਵਾਰ ਤੋਂ ਲਲਿਤਪੁਰ ਅਤੇ ਮਹਰੋਨੀ ਦਾ ਦੌਰਾ ਕਰਨਾ ਸੀ ਪਰ ਬਾਰਿਸ਼ ਅਤੇ ਹੜ੍ਹ ਦੇ ਕਾਰਨ ਉਨ੍ਹਾਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ।

Facebook Comment
Project by : XtremeStudioz