Close
Menu

ਉਦਾਸ ਹੋਏ ਸ਼ਾਹਿਦ ਤੇ ਸੋਨਾਕਸ਼ੀ

-- 23 October,2013

ਮੁੰਬਈ-ਨਿਰਦੇਸ਼ਕ ਅਤੇ ਡਾਂਸ ਨਿਰਦੇਸ਼ਕ ਪ੍ਰਭੂਦੇਵਾ ਦੀ ਆਉਣ ਵਾਲੀ ਫਿਲਮ ‘ਆਰ…ਰਾਜਕੁਮਾਰ’ ਦੀ ਸ਼ੂਟਿੰਗ ਜਲਦੀ ਹੀ ਖਤਮ ਹੋਣ ਵਾਲੀ ਹੈ। ਫਿਲਮ ਦੀ ਮੁੱਖ ਜੋੜੀ ਸ਼ਾਹਿਦ ਕਪੂਰ ਅਤੇ ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਉਹ ਫਿਲਮ ਦੇ ਸੈੱਟ ਤੋਂ ਬਹੁਤ ਸਾਰੀਆਂ ਯਾਦਾਂ ਲੈ ਕੇ ਪਰਤਣਗੇ।
ਫਿਲਮ ਦੇ ਟਰੇਲਰ ਵਿਚ ਸ਼ਾਹਿਦ ਇਕ ਬਲਵਾਨ ਐਕਸ਼ਨ ਹੀਰੋ ਦੇ ਤੌਰ ‘ਤੇ ਨਜ਼ਰ ਆਏ ਹਨ। ਹਾਲਾਂਕਿ ਇਸ ਵਿਚ ਉਹ ਸੋਨਾਕਸ਼ੀ ਨਾਲ ਇਸ਼ਕ ਫਰਮਾਉਂਦੇ ਵੀ ਦਿਖੇ ਹਨ। ਸ਼ਾਹਿਦ ਨੇ ਟਵਿੱਟਰ ‘ਤੇ ਲਿਖਿਆ ਹੈ ਕਿ ਸਾਰਿਆਂ ਨੂੰ ਗੁੱਡ ਮਾਰਨਿੰਗ। ‘ਆਰ…ਰਾਜਕੁਮਾਰ’ ਦੇ ਆਖਰੀ ਦੋ ਦਿਨ…ਇਸ ਵਿਚ ਬਹੁਤ ਮਜ਼ਾ ਆਇਆ। ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਸ਼ੂਟਿੰਗ ਖਤਮ ਹੋਣ ਕਾਰਨ ਮੈਂ ਅਤੇ ਸੋਨਾਕਸ਼ੀ ਦੋਵੇਂ ਉਦਾਸ ਨਜ਼ਰ ਆ ਰਹੇ ਸੀ।
ਉਥੇ ਦੂਜੇ ਪਾਸੇ ਸੋਨਾਕਸ਼ੀ ਫਿਲਮ ਵਿਚ ਆਪਣੀ ਸ਼ੂਟਿੰਗ ਵੀ ਖਤਮ ਹੋ ਚੁੱਕੀ ਹੈ। ਉਸਨੇ ਟਵਿੱਟਰ ‘ਤੇ ਲਿਖਿਆ ਹੈ ਕਿ ਫਿਲਮ ਦੀ ਸ਼ੂਟਿੰਗ ਦਾ ਉਸਦਾ ਆਖਰੀ ਦਿਨ ਸੀ। ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ।

Facebook Comment
Project by : XtremeStudioz