Close
Menu

ਉਪ ਮੁੱਖ ਮੰਤਰੀ ਦੀ ਹਾਜਰੀ ‘ਚ ਡਿੰਪੀ ਢਿੱਲੋਂ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

-- 20 September,2013

19-MKT-02

ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਹਾਜਰੀ ਵਿਚ ਅੱਜ ਇੱਥੇ ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸ: ਡਿੰਪੀ ਢਿੱਲੋਂ ਨੂੰ ਅਹੁਦੇ ਦੀ ਮਰਿਆਦਾ ਅਨੁਸਾਰ ਜ਼ਿਲ੍ਹੇ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਆਖਦਿਆਂ ਉਨ੍ਹਾਂ ਦਾ ਮੁੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਪੰਜਾਬ ਸਰਕਾਰ ਜ਼ਿਲ੍ਹੇ ਦੇ ਵਿਕਾਸ ਲਈ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸੇਮ ਦੀ ਸਮੱਸਿਆ ਦੇ ਸਥਾਈ ਹੱਲ ਲਈ ਪੰਜਾਬ ਸਰਕਾਰ ਨੇ ਪਹਿਲਾਂ ਹੀ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਕਿ ਇਸ ਸਮੱਸਿਆ ਦੇ ਸਥਾਈ ਹੱਲ ਲਈ ਮਾਸਟਰ ਪਲਾਨ ਤਿਆਰ ਕਰ ਰਹੀ ਹੈ। ਜਿਉਂ ਹੀ ਮਾਸਟਰ ਪਲਾਨ ਤਿਆਰ ਹੋ ਗਿਆ ਸੇਮ ਦੇ ਸਥਾਈ ਹੱਲ ਲਈ ਪ੍ਰੋਜੈਕਟ ਆਰੰਭ ਦਿੱਤਾ ਜਾਵੇਗਾ। ਜ਼ਿਲ੍ਹਾ ਯੋਜਨਾ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਸ: ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਸੇਮ ਦੀ ਸਮੱਸਿਆ ਦੇ ਸਥਾਈ ਹੱਲ ਲਈ ਯੋਜਨਾਬੰਦੀ ਕਰਨ ਨੂੰ ਆਪਣੀ ਪ੍ਰਾਥਮਿਕਤਾ ਦੱਸਦਿਆਂ ਕਿਹਾ ਕਿ ਉਹ ਜ਼ਿਲ੍ਹੇ ਦੇ ਚਹੁੰਮੁੱਖੀ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਣਗੇ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹੇ ਦੇ ਵਿਕਾਸ ਦੇ ਵੇਖੇ ਸੁਪਨੇ ਨੂੰ ਸਾਕਾਰ ਰੂਪ ਦਿੱਤਾ ਜਾ ਸਕੇ।

ਇਸ ਤੋਂ ਪਹਿਲਾਂ ਸ: ਡਿੰਪੀ ਢਿੱਲੋਂ ਨੇ ਆਪਣੀ ਨਿਯੂਕਤੀ ਲਈ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਤਹਿਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਾਦਲ ਪਰਿਵਾਰ ਵੱਲੋਂ ਦਿੱਤੀ ਗਈ ਇਸ ਵੱਡੀ ਜਿੰਮੇਵਾਰੀ ਨੂੰ ਪੁਰੀ ਨਿਸ਼ਠਾ ਨਾਲ ਨਿਭਾਉਣਗੇ। ਉਨ੍ਹਾਂ ਅੱਜ ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਪੁੱਜੇ ਵੱਡੀ ਗਿਣਤੀ ਵਿਚ ਆਪਣੇ ਸਮਰੱਥਕਾ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਲੋਕ ਸਭਾ ਬੀਬੀ ਪਰਮਜੀਤ ਕੌਰ ਗੁਲਸ਼ਨ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ,  ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ: ਮਨਜੀਤ ਸਿੰਘ ਬਰਕੰਦੀ, ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਐਸ.ਜੀ.ਪੀ.ਸੀ. ਮੈਂਬਰ ਸ: ਨਵਤੇਜ ਸਿੰਘ ਕਾਊੁਣੀ, ਸ: ਸੰਤ ਸਿੰਘ ਬਰਾੜ, ਸ: ਹਰਜੀਤ ਸਿੰਘ ਨੀਲਾਮਾਨ, ਸ੍ਰੀ ਮੁਕਤਸਰ ਸਾਹਿਬ ਦੇ ਸਰਕਲ ਪ੍ਰਧਾਨ ਸ: ਮਨਜਿੰਦਰ ਸਿੰਘ ਬਿੱਟੂ, ਸ: ਜਗਸੀਰ ਸਿੰਘ, ਸ: ਜੈਸਰਤ ਸਿੰਘ ਸੰਧੂ, ਸ੍ਰੀ ਸਿੰਪੀ ਬਾਂਸਲ, ਸ: ਗੁਰਪਿਆਰ ਸਿੰਘ ਮਲੱਣ, ਸ: ਯਾਦਵਿੰਦਰ ਸਿੰਘ ਸੰਧੂ, ਰਣਜੋਧ ਸਿੰਘ ਲੰਬੀ, ਪਵਨਪ੍ਰੀਤ ਸਿੰਘ ਬੌਬੀ ਬਾਦਲ, ਸ: ਹਰਵਿੰਦਰ ਸਿੰਘ ਕਾਕਾ, ਗੋਗੀ ਜੈਨ, ਕੇਵਲ ਕੁਮਾਰ, ਸ੍ਰੀ ਸੁਭਾਸ਼ ਜੈਨ, ਸ੍ਰੀ ਸ਼ਾਮਸੁੰਦਰ, ਡਾ: ਹਰਿੰਦਰ ਸਿੰਘ ਗਿੱਲ, ਸ: ਚਰਨਜੀਤ ਸਿੰਘ ਲੁਹਾਰਾ, ਸੰਦੀਪ ਸਿੰਘ ਸੰਨੀ ਢਿੱਲੋਂ, ਸ: ਮਨਤਾਜ ਸਿੰਘ ਰੰਧਾਵਾ, ਸ੍ਰੀ ਪਿੰ੍ਰਸ ਫਕਰਸਰ, ਸੁਖਪਾਲ ਸਿੰਘ ਬਰਾੜ, ਸ: ਗੁਲਾਬ ਸਿੰਘ, ਸ: ਪ੍ਰੀਤਮ ਸਿੰਘ ਕੋਟਭਾਈ ਆਦਿ ਵੀ ਹਾਜਰ ਸਨ। ਸ: ਹਰਦੀਪ ਸਿੰਘ ਢਿੰਪੀ ਢਿੱਲੋਂ ਦਾ ਜਨਮ 1 ਫਰਵਰੀ 1967 ਨੂੰ ਹੋਇਆ ਸੀ। ਉਹ ਇਸ ਮੌਕੇ ਹਲਕਾ ਗਿੱਦੜਬਾਹਾ ਦੇ ਇੰਚਾਰਜ ਹਨ ਅਤੇ ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਜਨਰਲ ਸਕੱਤਰ ਅਤੇ ਪ੍ਰਧਾਨ ਯੂਥ ਅਕਾਲੀ ਦਲ ਪੰਜਾਬ ਦੇ ਨਿੱਜੀ ਸਲਾਹਕਾਰ ਦੇ ਅਹੁਦੇ ਤੇ ਸੇਵਾ ਨਿਭਾਅ ਚੁੱਕੇ ਹਨ।

Facebook Comment
Project by : XtremeStudioz