Close
Menu

ਉਪ ਮੁੱਖ ਮੰਤਰੀ ਵਲੋ ਪੰਜਾਬ ਵਿਚ ਦੋ ਸੜਕ ਹਾਦਸਿਆਂ ਤੇ ਦੁੱਖ ਦਾ ਪ੍ਰਗਟਾਵਾ

-- 18 September,2013

Main-photo-dycm-punjab-300x2791

ਚੰਡੀਗੜ੍ਹ,18 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਦੇ ਉਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨੇ ਅੱਜ ਹਰਿਆਣਾ ਵਿਚ ਉਕਲਾਣਾ ਤੋ ਵੈਸ਼ਨੂੰ ਦੇਵੀ ਨੂੰ ਜਾ ਰਹੀ ਟੂਰਿਸਟ ਬੱਸ ਜੋ ਕਿ  ਪਿੰਡ ਜੰਡਵਾਲ ਮੁਕੇਰੀਆਂ ਨੇੜੇ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਵਿਚ ਮਾਰੇ ਗਏ 6 ਸ਼ਰਧਾਲੂਆਂ ਦੀ ਮੋਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ਵਿਚ 25 ਹੋਰ ਵਿਅਕਤੀ ਬੁਰੀ ਤਰਾਂ੍ਹ ਜਖਮੀ ਹੋ ਗਏ।
ਇਹ ਹੋਰ ਵਾਪਰੇ ਭਿਆਨਕ ਹਾਦਸੇ ਵਿਚ ਦੁਆਬਾ ਕਾਲਜ ਖਰੜ ਨੇੜੇ ਟਰੱਕ ਅਤੇ ਬੱਸ ਦੀ ਟੱਕਰ ਦੋਰਾਨ ਮਾਰੇ ਗਏ 3 ਵਿਅਕਤੀਆਂ ਦੀ ਮੌਤ ਤੇ ਵੀ ਸ ਬਾਦਲ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਇਸ ਹਾਦਸੇ ਦੋਰਾਨ 35 ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋ ਗਏ।
ਇਹਨਾਂ ਭਿਆਨਕ ਹਾਦਸਿਆਂ ਤੇ ਅਫਸੋਸ ਜਿਤਾਉਂਦਿਆਂ ਉਪ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅਗੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਨਾਲ ਹੀ ਜਖਮੀਆਂ ਦੀ ਜਲਦੀ ਸਿਹਤਯਾਬੀ  ਲਈ ਅਰਦਾਸ ਕੀਤੀ। ਇਸੇ ਦੋਰਾਨ ਉਹਨਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਹੁਸ਼ਿਆਰਪੁਰ ਨੂੰ ਜਖਮੀਆਂ ਨੂੰ ਹਰ ਸੰਭਵ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਆਖਿਆ।

Facebook Comment
Project by : XtremeStudioz