Close
Menu

ਉਪ ਰਾਜਪਾਲ ਦਾ ਪੱਖ ਲੈ ਕੇ ਮੋਦੀ ਸਰਕਾਰ ਨੇ ਦਿੱਲੀ ਦੀ ਜਨਤਾ ਨੂੰ ਧੋਖਾ ਦਿੱਤਾ- ਅਰਵਿੰਦ ਕੇਜਰੀਵਾਲ

-- 23 May,2015

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਦੇ ਨਾਲ ਅਧਿਕਾਰਾਂ ਦੀ ਲੜਾਈ ਦੇ ਵਿਚਕਾਰ ਕੇਂਦਰ ਦੁਆਰਾ ਨੋਟੀਫ਼ਿਕੇਸ਼ਨ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਹ ਨੋਟੀਫ਼ਿਕੇਸ਼ਨ ਦਿੱਲੀ ਦੇ ਲੋਕਾਂ ਦੇ ਨਾਲ ਧੋਖਾ ਹੈ। ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਕ ਸਾਲ ਪੂਰਾ ਕੀਤਾ ਹੈ ਤੇ ਉਨ੍ਹਾਂ ਨੇ ਦਿੱਲੀ ਵਾਲਿਆਂ ਨੂੰ ਇਹ ਨੋਟੀਫ਼ਿਕੇਸ਼ਨ ਤੋਹਫ਼ੇ ਦੇ ਰੂਪ ‘ਚ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਰਿੰਦਰ ਮੋਦੀ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਨ ਕਿ ਆਖੀਰ ਉਹ ਕਿਸ ਨੂੰ ਬਚਾਉਣਾ ਚਾਹੁੰਦੀ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ‘ਚ ਭ੍ਰਿਸ਼ਟਾਚਾਰ ‘ਚ ਭਾਰੀ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਉਪ ਰਾਜਪਾਲ ਨੇ ਸਰਕਾਰ ਨੂੰ ਕਦੀ ਵੀ ਬਿਜਲੀ ਜਾਂ ਪਾਣੀ ਦੇ ਮੁੱਦੇ ‘ਤੇ ਸਵਾਲ ਨਹੀਂ ਪੁੱਛੇ ਪਰ ਉਹ ਸਿਰਫ ਟਰਾਂਸਫਰ-ਪੋਸਟਿੰਗ ਦੇ ਬਾਰੇ ‘ਚ ਦਿਲਚਸਪੀ ਰੱਖ ਰਹੇ ਹਨ। ਦਿੱਲੀ ‘ਚ ਤਬਾਦਲਿਆਂ ਦਾ ਉਦਯੋਗ ਚੱਲ ਰਿਹਾ ਸੀ ਜਿਸ ਨੂੰ ਉਨ੍ਹਾਂ ਨੇ ਬੰਦ ਕਰ ਦਿੱਤਾ ਹੈ। ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਭਾਜਪਾ ਆਪਣੇ ਪਸੰਦ ਵਾਲੇ ਅਫ਼ਸਰਾਂ ਦੀ ਦਿੱਲੀ ‘ਚ ਨਿਯੁਕਤੀਆਂ ਕਰਨਾ ਚਾਹੁੰਦੀ ਹੈ।

Facebook Comment
Project by : XtremeStudioz