Close
Menu

ਉਪ-ਰਾਸ਼ਟਰਪਤੀ ਨੇ ਸਿੰਧੂ ਨਾਲ ਮੁਲਾਕਾਤ ਕੀਤੀ

-- 25 December,2018

ਹੈਦਰਾਬਾਦ, 25 ਦਸੰਬਰ
ਉਪ-ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੇ ਅੱਜ ਕਿਹਾ ਕਿ ਹਰ ਬੱਚੇ ਨੂੰ ਸ਼ੁਰੂਆਤੀ ਦਿਨਾਂ ਤੋਂ ਹੀ ਕੋਈ ਖੇਡ ਖੇਡਣਾ ਚਾਹੀਦਾ ਹੈ ਤੇ ਖੇਡਾਂ ਨੂੰ ਸਿੱਖਿਆ ਦਾ ਅਟੁੱਟ ਅੰਗ ਹੋਣਾ ਚਾਹੀਦਾ ਹੈ। ਉਨ੍ਹਾਂ ਅੱਜ ਇੱਥੇ ਬੈਡਮਿੰਟਨ ਦੀ ਕੌਮਾਂਤਰੀ ਖਿਡਾਰਨ ਪੀਵੀ ਸਿੰਧੂ ਤੇ ਉਸ ਦੇ ਪਿਤਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਇਹ ਗੱਲ ਆਖੀ।
ਸ੍ਰੀ ਨਾਇਡੂ ਨੇ ਸਿੰਧੂ ਨੂੰ ਬੈਡਮਿੰਟਨ ਵਿਸ਼ਵ ਲੜੀ ਫਾਈਨਲਜ਼ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ’ਤੇ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿੰਧੂ ਨੇ ਨੌਜਵਾਨਾਂ ਨੂੰ ਉਸ ਦੇ ਜਨੂਨ ਤੇ ਮੇਹਨਤ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

Facebook Comment
Project by : XtremeStudioz