Close
Menu

ਉਬੇਰ ਦੇ ਅਧਿਕਾਰੀਆਂ ਤੋਂ ਮੁੜ ਪੁੱਛਗਿੱਛ

-- 10 December,2014

ਨਵੀਂ ਦਿੱਲੀ,  ਰੇਡੀਓ ਟੈਕਸੀ ਕੰਪਨੀ ਉਬੇਰ ਦੇ ਏਸ਼ੀਆਂ ਪ੍ਰਾਂਤ ਇਲਾਕੇ ਦੇ ਮੁਖੀ ਏਰਿਕ ਅਲੈਗਜੈਂਡਰ ਤੋਂ ਦਿੱਲੀ ਪੁਲਿਸ ਵੱਲੋਂ ਦੂਸਰੀ ਵਾਰ ਪੁੱਛਗਿੱਛ ਕੀਤੀ ਗਈ। ਮਾਮਲੇ ਦੀ ਜਾਂਚ ਕਰ ਰਹੇ ਦਿੱਲੀ ਪੁਲਿਸ ਦੇ ਅਧਿਕਾਰੀ ਨੇ ਏਜੰਸੀ ਨੂੰ ਦੱਸਿਆ ਕਿ ਅਲੈਗਜੈਂਡਰ ਨੂੰ ਦੁਪਹਿਰ ਦੋ ਵਜੇ ਪੁੱਛਗਿੱਛ ਲਈ ਬੁਲਾਇਆ ਸੀ। ਦਿੱਲੀ ਪੁਲਿਸ ਨੇ ਕੰਪਨੀ ਵੱਲੋਂ ਟੈਕਸੀ ਕੈਬ ‘ਚ ਮੁਹੱਈਆ ਕਰਵਾਇਆ ਗਿਆ ਆਈ ਫੋਨ ਬਰਾਮਦ ਕਰ ਲਿਆ ਹੈ। ਦੋਸ਼ੀ ਸ਼ਿਵ ਕੁਮਾਰ ਯਾਦਵ ਨਾਲ ਮਥੁਰਾ ਗਈ ਦਿੱਲੀ ਪੁਲਿਸ ਟੀਮ ਨੇ ਫੋਨ ਦੀ ਭਾਲ ਕਰਦਿਆਂ ਇਸ ਨੂੰ ਬਰਾਮਦ ਕੀਤਾ। ਪੁਲਿਸ ਨੇ ਪਹਿਲਾਂ ਹੀ ਯਾਦਵ ਵੱਲੋਂ ਵਰਤੇ ਗਏ ਤਿੰਨ ਫੋਨਾਂ ‘ਚ 2 ਬਰਾਮਦ ਕਰ ਲਏ ਸਨ। ਪੁਲਿਸ ਅਨੁਸਾਰ ਉਬੇਰ ਦੇ ਅਧਿਕਾਰੀਆਂ ਨੇ ਇਹ ਗੱਲ ਮੰਨੀ ਸੀ ਕਿ ਉਨ੍ਹਾਂ ਆਪਣੀਆਂ ਕੰਪਨੀ ਦੀਆਂ ਗੱਡੀਆਂ ‘ਚ ਜੀ.ਪੀ.ਐਸ. ਨਹੀਂ ਲਗਾਇਆ ਸੀ ਤੇ ਸਿਰਫ ਉਨ੍ਹਾਂ ਵੱਲੋਂ ਉਪਲੱਬਧ ਕਰਵਾਏ ਗਏ ਆਈ ਫੋਨ ‘ਤੇ ਹੀ ਜੀ.ਪੀ.ਐਸ ਵਰਤਦੇ ਹਨ। ਸੀਨੀਅਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਫੋਨ ਇਕ ਬਹੁਤ ਜਰੂਰੀ ਸਬੂਤ ਹੈ ਜਿਸ ਨਾਲ ਸਾਨੂੰ ਯਾਦਵ ਨੂੰ ਦੋਸ਼ੀ ਸਾਬਤ ਕਰਨ ‘ਚ ਸਹਾਇਤਾ ਮਿਲੇਗੀ ਕਿ ਇਹ ਘਟਨਾ ਕਿਸ ਤਰ੍ਹਾਂ, ਕਿੱਥੇ ਅਤੇ ਕਦੋਂ ਵਾਪਰੀ ਉਸ ਨੂੰ ਵੀ ਜਾਣਨ ‘ਚ ਸਹਾਈ ਹੋਵੇਗਾ।

Facebook Comment
Project by : XtremeStudioz