Close
Menu

ਉਬੇਰ ਵਰਗੀਆਂ ਕੰਪਨੀਆਂ ਨੂੰ ਕੈਲਗਰੀ ਵਿਚ ਦਾਖਲ ਹੋਣ ਤੋਂ ਰੋਕਣਾ ਮਾਮੂਲੀ ਜਿਹੀ ਗੱਲ ਹੈ-ਨੈਨਸੀ

-- 08 October,2015

ਕੈਲਗਰੀ,  ਕੈਲਗਰੀ ਵਿਚ ਲਿਮੋਜ਼ਿਨ ਤੇ ਲਗਜ਼ਰੀ ਕਾਰਾਂ ਦੇ ਕਿਰਾਏ ਘੱਟ ਕਰਨ ‘ਤੇ ਨਿਯਮਾਂ ਵਿੱਚ ਢਿੱਲ ਦੇਣ ਦੀ ਤਜਵੀਜ ਨੂੰ ਕੌਾਸਲ ਦੀ ਬਹੁਮਤ ਵਲੋਂ ਮੁਕੰਮਲ ਤੌਰ ‘ਤੇ ਰੱਦ ਕਰ ਦਿੱਤਾ ਗਿਆ | ਇਸ ਨੂੰ ਸੁਰੱਖਿਆ ਤੇ ਪੱਖਪਾਤ ਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਰੱਦ ਕੀਤਾ ਗਿਆ ਹੈ | ਇਸ ਦੀ ਬਜਾਏ ਕੈਲਗਰੀ ਮਿਉਂਸਪਲ ਲੀਡਰਾਂ ਨੇ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਉਬੇਰ ਵਰਗੀਆਂ ਟੈਕਸੀ ਕੰਪਨੀਆਂ ‘ਤੇ ਸ਼ਿਕੰਜਾ ਕੱਸਣ ਲਈ ਅਗਲੇ ਮਹੀਨੇ ਤੱਕ ਸੁਝਾਅ ਪੇਸ਼ ਕਰਨ | ਮੇਅਰ ਨਾਹੀਦ ਨੈਨਸੀ ਨੇ ਕਿਹਾ ਕਿ ਇਸ ਮਾਮਲੇ ਵਿਚ ਵਿਆਪਕ ਵਿਚਾਰ ਵਟਾਂਦਰਾ ਕਰਨਾ ਸਾਡੇ ਲਈ ਜ਼ਰੂਰੀ ਹੈ | ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਟੈਕਸੀ ਕੰਪਨੀਆਂ ਨੂੰ ਕਾਬੂ ਕਰਨ ਲਈ ਸਾਨੂੰ ਸ਼ਿਕੰਜਾ ਕੱਸਣ ਲਈ ਥੋੜੀ ਬਹੁਤੀ ਤਬਦੀਲੀ ਕਰਨੀ ਚਾਹੀਦੀ ਹੈ | ਇਸੇ ਦੌਰਾਨ ਸ਼ਹਿਰ ਦੇ ਸੱਭ ਤੋਂ ਵੱਡੇ ਟੈਕਸੀ ਬਰੋਕਰਾਂ ਦੇ ਮੁੱਖੀ ਨੇ ਕੌਾਸਲਰਾਂ ‘ਤੇ ਭੜਾਸ ਕੀਤੀ ਤੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ

Facebook Comment
Project by : XtremeStudioz