Close
Menu

ਉਮਰ ਨੇ ਕੇਂਦਰ ਤੋਂ ਨਾਰਵੇ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਦੌਰੇ ਦਾ ਸਪੱਸ਼ਟੀਕਰਨ ਮੰਗਿਆ

-- 27 November,2018

ਸ੍ਰੀਨਗਰ, 27 ਨਵੰਬਰ
ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਕੇਂਦਰ ਸਰਕਾਰ ਤੋਂ ਨਾਰਵੇ ਦੇ ਸਾਬਕਾ ਪ੍ਰਧਾਨ ਮੰਤਰੀ ਜੈੱਲ ਮੈਂਗਨੇ ਬੌਂਡਵਿਕ ਵੱਲੋਂ ਕੀਤੇ ਗਏ ਕਸ਼ਮੀਰ ਦੇ ਦੌਰੇ ਦਾ ਮਕਸਦ ਸਪਸ਼ਟ ਕਰਨ ਲਈ ਕਿਹਾ ਹੈ, ਜਿਨ੍ਹਾਂ ਵੱਲੋਂ ਸੂਬੇ ਦੇ ਵੱਖਵਾਦੀ ਆਗੂਆਂ ਨਾਲ ਮੁਲਾਕਾਤ ਕੀਤੀ ਗਈ ਸੀ। ਉਨ੍ਹਾਂ ਇੱਕ ਟਵੀਟ ’ਚ ਕਿਹਾ,“ਨਾਰਵੇ ਵਾਸੀਆਂ ਨੂੰ ਕਸ਼ਮੀਰ ਵਿਚ ਕੀ ਕੰਮ ਹੈ? ਕੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜਾਂ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਜੀ ਨਾਰਵੇ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਦੌਰੇ ਦੀ ਵਿਆਖਿਆ ਸਹੀ ਸੰਦਰਭ ਵਿਚ ਕਰਨਗੇ ਜਾਂ ਸਾਨੂੰ ਅਫ਼ਵਾਹਾਂ ਅਤੇ ਅੰਦਾਜ਼ੇ ’ਤੇ ਨਿਰਭਰ ਰਹਿਣਾ ਪਵੇਗਾ?’ ਦੱਸਣਯੋਗ ਹੈ ਕਿ ਨਾਰਵੇ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਬੀਤੇ ਸ਼ੁੱਕਰਵਾਰ ਨੂੰ ਵੱਖਵਾਦੀ ਆਗੂਆਂ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਇਜ਼ ਉਮਰ ਫਾਰੂਕ ਨਾਲ ਮੁਲਾਕਾਤ ਕੀਤੀ ਸੀ। 

Facebook Comment
Project by : XtremeStudioz