Close
Menu

ਉਮੀਦਾਂ ਨੂੰ ਪੂਰਾ ਕਰਨ ‘ਚ ਨਾਕਾਮ ਰਹੀ ਤ੍ਰਿਣਮੂਲ ਕਾਂਗਰਸ : ਰਾਜਨਾਥ

-- 01 October,2013

ਕੋਲਕਾਤਾ,1 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਆਪਣੇ 34 ਸਾਲ ਦੇ ਸ਼ਾਸਨ ਦੇ ਦੌਰਾਨ ਪੱਛਮ ਬੰਗਾਲ ਦੀ ਅਰਥਵਿਵਸਥਾ ਨੂੰ ਢਹਿ-ਢੇਰੀ ਕਰਨ ਦੇ ਲਈ ਮਾਕਪਾ ਅਗਵਾਈ ‘ਤੇ ਵਰ੍ਹਦੇ ਹੋਏ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਸਰਕਾਰ ਵੀ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ‘ਚ ਨਾਕਾਮ ਰਹੀ ਹੈ। ਸਿੰਘ ਨੇ ਕਿਹਾ ਕਿ ਮਾਕਪਾ ਨੇ ਆਪਣੇ ਲੰਬੇ ਸ਼ਾਸਨ ਦੇ ਦੌਰਾਨ ਬੰਗਾਲ ਨੂੰ ਹਰ ਸੰਭਵ ਢੰਗ ਨਾਲ ਬਰਬਾਦ ਕੀਤਾ। ਉਸ ਨੇ ਸੂਬੇ ਦੇ ਵਿਕਾਸ ਦੇ ਲਈ ਕੁਝ ਨਹੀਂ ਕੀਤਾ। ਬੰਗਾਲ ਦੀ ਜਨਤਾ ਨੇ ਬਦਲਾਅ ਦੇ ਲਈ ਤ੍ਰਿਣਮੂਲ ਕਾਂਗਰਸ ਦੇ ਪੱਖ ‘ਚ ਮਤਦਾਨ ਕੀਤਾ ਪਰ ਇਹ ਸੱਚ ‘ਚ ਮੰਦਭਾਗੀ ਗੱਲ ਹੈ ਕਿ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ‘ਚ ਨਾਕਾਮ ਰਹੀ। ਬੰਗਾਲ ‘ਚ ਭਾਜਪਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ‘ਚ ਸਿੰਘ ਨੇ ਕਿਹਾ ਕਿ ਪਾਰਟੀ ‘ਝੂਠੇ ਮਾਮਲਿਆਂ’ ‘ਚ ਫਸਾਏ ਗਏ ਆਪਣੇ ਵਰਕਰਾਂ ਦੇ ਕਾਨੂੰਨੀ ਖਰਚ ਨੂੰ ਸਹਿਨ ਕਰੇਗੀ।

Facebook Comment
Project by : XtremeStudioz