Close
Menu

ਉਲੰਪਿਕ ਖੇਡਾਂ ‘ਤੇ ਅੱਤਵਾਦ ਦਾ ਸਾਇਆ, ਰੂਸ ਨੇ ਵਧਾਈ ਸੁਰੱਖਿਆ

-- 10 January,2014

ਮਾਸਕੋ—ਰੂਸ ਨੇ ਸੋਚੀ ਵਿਚ ਫਰਵਰੀ ਨੂੰ ਸ਼ੁਰੂ ਹੋਣ ਵਾਲੀਆਂ ਸਰਦ ਰੁਤ ਉਲੰਪਿਕ ਖੇਡਾਂ ਤੋਂ ਇਕ ਮਹੀਨਾ ਪਹਿਲਾਂ ਦੱਖਣੀ  ਸਤਾਵਰੋਪਾਲ ਖੇਤਰ ਵਿਚ ਪੰਜ ਸੁਰੱਖਿਆ ਕਰਮੀਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਇਨ੍ਹਾਂ ਖੇਡਾਂ ਦੌਰਾਨ ਸੁਰੱਖਿਆ ਇੰਤਜ਼ਾਮਾਂ ਵਿਚ ਲੱਗੇ ਸੁਰੱਖਿਆ ਕਰਮੀਆਂ ਨੂੰ ਚੌਕਸ ਕਰ ਦਿੱਤਾ ਹੈ। ਇਨ੍ਹਾਂ ਕਰਮੀਆਂ ਦੀਆਂ ਲਾਸ਼ਾਂ ‘ਤੇ ਗੋਲੀਆਂ ਮਾਰੇ ਜਾਣ ਦੇ ਨਿਸ਼ਾਨ ਸਨ। ਇਨ੍ਹਾਂ ਕੋਲੋਂ ਇਕ ਲਾਸ਼ ਦੇ ਕੋਲ ਵਿਸਫੋਟਕ ਉਪਕਰਣ ਵੀ ਬਰਾਮਦ ਹੋਇਆ ਹੈ। ਸੁਰੱਖਿਆ ਕਰਮੀਆਂ ਦੀਆਂ ਲਾਸ਼ਾਂ ਚਾਰ ਗੱਡੀਆਂ ਵਿਚ ਪਾਈਆਂ ਗਈਆਂ। ਇਸ ਘਟਨਾ ਬਾਰੇ ਫਿਲਹਾਲ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ।
ਸਤਾਵਰੋਪਲ ਸੋਚੀ ਤੋਂ 300 ਕਿਲੋਮੀਟਰ ਦੂਰ ਹੈ ਅਤੇ ਇਹ ਉੱਤਰੀ ਕਾਕੇਸ਼ਸ ਦਾ ਪ੍ਰਵੇਸ਼ ਦੁਆਰ ਹੈ। ਕਾਕੇਸ਼ਸ ਵਿਚ ਰੂਸ ਨੂੰ ਮੁਸਲਿਮ ਕੱਟੜਪੰਥੀਆਂ ਦੀ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕੱਟੜਪੰਥੀ ਪਹਿਲਾਂ ਹੀ ਉਲੰਪਿਕ ਖੇਡਾਂ ਵਿਚ ਰੁਕਾਵਟ ਪਾਉਣ ਦੀ ਚਿਤਾਵਨੀ ਦੇ ਚੁੱਕੇ ਹਨ।
ਉਲੰਪਿਕ ਖੇਡਾਂ ਸੱਤ ਫਰਵਰੀ ਨੂੰ ਕਾਲਾਸਾਗਰ ਦੇ ਟੂਰਿਸਟ ਸਥਾਨ ਸੋਚੀ ਵਿਚ ਸ਼ੁਰੂ ਹੋ ਰਹੀਆਂ ਹਨ।

Facebook Comment
Project by : XtremeStudioz