Close
Menu

ਉੜੀਸ਼ਾ-ਮਾਉਵਾਦੀਆਂ ਦੇ ਹਮਲੇ ‘ਚ ਤਿੰਨ ਬੀ.ਐਸ.ਐਫ. ਜਵਾਨ ਸ਼ਹੀਦ

-- 27 August,2015

ਭੁਵਨੇਸ਼ਵਰ,  ਅੱਜ ਸਵੇਰੇ ਉੜੀਸ਼ਾ ‘ਚ ਸੁਕਮਾ-ਮਲਕਾਨਗਿਰੀ ਬਾਰਡਰ ਨਜਦੀਕ ਗਸ਼ਤ ਕਰ ਰਹੀ ਬੀ.ਐਸ.ਐਫ. ਜਵਾਨਾਂ ਦੀ ਟੁਕੜੀ ‘ਤੇ ਮਾਉਵਾਦੀਆਂ ਵਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ ‘ਚ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਇਸ ਹਮਲੇ ‘ਚ 6 ਜਵਾਨ ਜ਼ਖਮੀ ਵੀ ਹੋਏ ਹਨ। ਰਿਪੋਰਟਾਂ ਮੁਤਾਬਿਕ ਇਹ ਬੀ.ਐਸ.ਐਫ. ਟੁਕੜੀ ਇਲਾਕੇ ‘ਚ ਬਣਾਏ ਜਾ ਰਹੇ ਪੁੱਲ ਦੀ ਨਿਗਰਾਨੀ ਕਰ ਰਹੀ ਸੀ ਕਿ ਉਨ੍ਹਾਂ ‘ਤੇ ਮਾਉਵਾਦੀਆਂ ਨੇ ਹਮਲਾ ਕਰ ਦਿੱਤਾ ਹੈ।

Facebook Comment
Project by : XtremeStudioz