Close
Menu

ਉੱਤਰਾਖੰਡ ‘ਚ ਮੌਸਮ ਠੀਕ ਹੋਣ ਤੱਕ ਸਕੂਲ ਬੰਦ

-- 07 August,2013

21TH_BAHUGUNA_962437e

ਦੇਹਰਾਦੂਨ- 7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਉੱਤਰਾਖੰਡ ਦੇ ਮੁੱਖ ਮੰਤਰੀ ਵਿਜੈ ਬਹੁਗੁਣਾ ਨੇ ਰਾਜ ‘ਚ ਲਗਾਤਾਰ ਹੋ ਰਹੀ ਵਰਖਾ ਨੂੰ ਵੇਖਦੇ ਹੋਏ ਦੂਰ-ਦਰਾਜ ਖੇਤਰਾਂ ‘ਚ ਸਕੂਲਾਂ ਨੂੰ ਮੌਸਮ ‘ਚ ਸੁਧਾਰ ਹੋਣ ਤੱਕ ਬੰਦ ਕਰਨ ਦਾ ਹੁਕਮ ਦਿਤਾ ਹੈ। ਬਹੁਗੁਣਾ ਨੇ ਮੰਗਲਵਾਰ ਨੂੰ ਕਿਹਾ ਕਿ ਖਰਾਬ ਮੌਸਮ ਦੀ ਵਜ੍ਹਾ ਨਾਲ ਨਦੀਆਂ ਨਾਲੇ ਪਾਣੀ ਨਾਲ ਭਰ ਗਏ ਹਨ। ਖਬਰਾਂ ਆ ਰਹੀਆਂ ਹਨ ਕਿ ਦੂਰ-ਦਰਾਜ ਦੇ ਖੇਤਰਾਂ ‘ਚ ਬੱਚੇ ਟੁੱਟੀਆਂ ਸੜਕਾਂ ਅਤੇ ਕੱਚੇ ਪੁਲਾਂ ਤੋਂ ਜਾਨ ਖਤਰੇ ‘ਚ ਪਾ ਕੇ ਸਕੂਲ ਪਹੁੰਚ ਰਹੇ ਹਨ। ਦੇਹਰਾਦੂਨ ਨੇ ਜ਼ਿਲਾ ਅਧਿਕਾਰੀ ਆਰ. ਮਿਨਾਸ਼ੀ ਸੰਦੁਰਮ ਨੇ ਸਕੂਲਾਂ ਨੂੰ ਕੱਲ ਤੋਂ ਹੀ ਦੋ ਦਿਨ ਦੀ ਛੁੱਟੀ ਦਾ ਐਲਾਨ ਕਰ ਦਿੱਤਾ ਸੀ।

Facebook Comment
Project by : XtremeStudioz