Close
Menu

ਉੱਤਰੀ ਕੋਰੀਆ ਬਣ ਸਕਦੈ ਵੱਡੀ ਆਰਥਿਕ ਸ਼ਕਤੀ: ਟਰੰਪ

-- 26 February,2019

ਵਾਸ਼ਿੰਗਟਨ, 26 ਫਰਵਰੀ
ਜੇ ਉੱਤਰੀ ਕੋਰੀਆ ਆਪਣੇ ਪਰਮਾਣੂ ਹਥਿਆਰਾਂ ਨੂੰ ਛੱਡ ਦੇਵੇ ਤਾਂ ਉਹ ‘ਵੱਡੀ ਆਰਥਿਕ ਸ਼ਕਤੀ’ ਬਣ ਸਕਦਾ ਹੈ। ਇਹ ਗੱਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉੱਤਰੀ ਕੋਰਿਆਈ ਆਗੂ ਕਿਮ ਜੌਂਗ ਉਨ ਨਾਲ ਹੋਣ ਵਾਲੀ ਦੂਜੀ ਮੀਟਿੰਗ ਲਈ ਵੀਅਤਨਾਮ ਰਵਾਨਾ ਹੋਣ ਤੋਂ ਪਹਿਲਾਂ ਕਹੀ। ਟਰੰਪ ਦੀ ਇਹ ਟਿੱਪਣੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਵੱਲੋਂ ਇਹ ਕਹੇ ਜਾਣ ਕਿ ਪਿਓਂਗਯਾਂਗ ਪਰਮਾਣੂ ਖਤਰਾ ਹੈ, ਦੇ ਕੁਝ ਘੰਟਿਆਂ ਬਾਅਦ ਆਈ ਹੈ। ਜ਼ਿਕਰਯੋਗ ਹੈ ਕਿ ਟਰੰਪ ਉੱਤਰੀ ਕੋਰਿਆਈ ਨੇਤਾ ਕਿਮ ਜੌਂਗ ਉਨ ਨਾਲ ਦੂਜੀ ਵਾਰ 27 ਅਤੇ 28 ਫਰਵਰੀ ਨੂੰ ਵੀਅਤਨਾਮ ਦੇ ਸ਼ਹਿਰ ਹਨੋਈ ਵਿੱਚ ਮਿਲਣਗੇ। ਟਰੰਪ ਨੇ ਦੋਵਾਂ ਆਗੂਆਂ ਵਿਚਾਲੇ ਪਿਛਲੇ ਵਰ੍ਹੇ ਜੂਨ ਵਿੱਚ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਟਵੀਟ ਕੀਤਾ, ‘‘ਅਸੀਂ ਦੋਵਾਂ ਨੂੰ ਸਿੰਗਾਪੁਰ ਵਿੱਚ ਹੋਏ ਪਹਿਲੇ ਸਿਖਰ ਸੰਮੇਲਨ ਦੀ ਪ੍ਰਗਤੀ ਨੂੰ ਜਾਰੀ ਰਹਿਣ ਦੀ ਉਮੀਦ ਹੈ।’’ ਦੋਨਾਂ ਨੇਤਾਵਾਂ ਦੀ ਜੂਨ ਵਿੱਚ ਸਿੰਗਾਪੁਰ ਵਿੱਚ ਇਤਿਹਾਸਕ ਮੀਟਿੰਗ ਹੋਈ ਸੀ ਜਿਸ ਵਿੱਚ ਦੋਵਾਂ ਮੁਲਕਾਂ ਵਿਚਾਲੇ ਉੱਤਰੀ ਕੋਰੀਆ ਦੇ ਪਰਮਾਣੂ ਮੁਕਤ ਹੋਣ ’ਤੇ ਸਹਿਮਤੀ ਬਣੀ ਸੀ।

Facebook Comment
Project by : XtremeStudioz