Close
Menu

ਉੱਤਰੀ ਧਰੁਵ ਤੇ ਆਪਣਾ ਦਾਅਵਾ ਪੇਸ਼ ਕਰੇਗਾ ਕੈਨੇਡਾ : ਜੌਹਨ ਬੇਅਰਡ

-- 15 December,2013

imageਓਟਵਾ,15 ਦਸੰਬਰ (ਦੇਸ ਪ੍ਰਦੇਸ ਟਾਈਮਜ਼)-  ਕੈਨੇਡਾ ਦਾ ਕਹਿਣਾ ਹੈ ਕਿ ਉਹ ਆਰਕਟਿਕ ਵਿੱਚ ਆਪਣੀ ਹੱਦ ਦੇ ਪਸਾਰ ਬਾਰੇ ਦਾਅਵਾ ਕਰੇਗਾ ਤੇ ਇਸ ਵਿੱਚ ਨਾਰਥ ਪੋਲ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਵੀ ਆਖਿਆ ਗਿਆ ਹੈ ਕਿ ਹਾਲ ਦੀ ਘੜੀ ਇਸ ਇਲਾਕੇ ਦਾ ਪੂਰਾ ਮੈਪ ਤਿਆਰ ਨਹੀਂ ਕੀਤਾ ਗਿਆ ਹੈ। ਕੈਨੇਡਾ ਵੱਲੋਂ ਇਹ ਵੀ ਆਖਿਆ ਜਾ ਰਿਹਾ ਹੈ ਕਿ ਆਪਣੇ ਦਾਅਵੇ ਨੂੰ ਹੋਰ ਮਜ਼ਬੂਤ ਕਰਨ ਲਈ ਉਸ ਕੋਲ ਸਬੂਤ ਨਹੀਂ ਹਨ ਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਕੂਟਨੀਤਕ ਅੜਿੱਕਿਆਂ ਦਾ ਵੀ ਸਾਹਮਣਾ ਕਰਨਾ ਹੋਵੇਗਾ। ਇੱਕ ਰਸਮੀ ਵਿਗਿਆਨਕ ਤਰਕ ਸੰਯੁਕਤ ਰਾਸ਼ਟਰ ਕਮਿਸ਼ਨ ਨੂੰ ਸੌਂਪੇ ਗਏ ਹਨ ਜਿਨ੍ਹਾਂ ਵਿੱਚ ਮਹਾਦੀਪੀ ਹੱਦਾਂ ਦਾ ਵੇਰਵਾ ਦਿੱਤਾ ਗਿਆ ਹੈ। ਕੈਨੇਡਾ ਨੇ ਐਟਲਾਂਟਿਕ ਵਿੰਚ 1.2 ਮਿਲੀਅਨ ਸਕੁਏਅਰ ਕਿਲੋਮੀਟਰ ਦੇ ਇਲਾਕੇ ਨੂੰ ਆਪਣੇ ਕਬਜੇ ਅਧੀਨ ਦਰਸਾਇਆ ਹੈ ਪਰ ਸਰਕਾਰ ਨੇ ਇਹ ਵੀ ਆਖਿਆ ਕਿ ਆਰਕਟਿਕ ਸਾਗਰ ਲਈ ਜਮ੍ਹਾਂ ਕਰਵਾਈ ਗਈ ਸਮੱਗਰੀ ਅਜੇ ਆਪਣੇ ਮੁੱਢਲੇ ਰੂਪ ਵਿੱਚ ਹੈ। ਦੋ ਸਾਲ ਪਹਿਲਾਂ ਇਹ ਆਖੇ ਜਾਣ ਕਿ ਡਾਟਾ ਇੱਕਠਾ ਕਰਨ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਿਆ ਹੈ, ਪਰ ਫੈਡਰਲ ਸਰਕਾਰ ਬਰੀਕੀ ਨਾਲ ਹੋਰ ਨਕਸ਼ਾ ਤਿਆਰ ਕਰਨ ਲਈ ਵਿਗਿਆਨੀਆਂ ਨੂੰ ਦੁਬਾਰਾ ਉੱਥੇ ਭੇਜਣਾ ਚਾਹੁੰਦੀ ਹੈ। ਵਿਦੇਸ ਮੰਤਰੀ ਜੌਹਨ ਬੇਅਰਡ ਨੇ ਆਖਿਆ ਕਿ ਇਸੇ ਲਈ ਅਸੀਂ ਆਪਣੇ ਅਧਿਕਾਰੀਆਂ ਤੇ ਵਿਗਿਆਨੀਆਂ ਨੂੰ ਵਾਧੂ ਦਾ ਕੰਮ ਕਰਨ ਲਈ ਆਖ ਰਹੇ ਹਾਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਦੇ ਨੌਰਥ ਪੋਲ ਉੱਤੇ ਦਾਅਵੇ ਲਈ ਹੋਰ ਪੁਖ਼ਤਾ ਸਬੂਤ ਜੁਟਾਏ ਜਾ ਸਕਣ।

Facebook Comment
Project by : XtremeStudioz