Close
Menu

ਉੱਤਰ ਕੋਰੀਆ ਨੇ ਦਿੱਤੀ ਪ੍ਰਮਾਣੂ ਹਮਲੇ ਦੀ ਧਮਕੀ

-- 21 March,2015

ਲੰਡਨ-ਉੱਤਰ ਕੋਰੀਆ ਦੇ ਰਾਜਦੂਤ ਹਿਯਾਨ ਹਕ-ਬੌਂਗ ਨੇ ਬ੍ਰਿਟੇਨ ‘ਚ ਕਿਹਾ ਹੈ ਕਿ ਉੱਤਰ ਕੋਰੀਆ ਦੇ ਕੋਲ ਇੰਨੀ ਸਮੱਰਥਾ ਹੈ ਕਿ ਕਿਸੇ ਵੀ ਸਮੇਂ ਪ੍ਰਮਾਣੂ ਮਿਸਾਈਲ ਦਾਗ ਸਕੇ।
ਸੂਤਰਾਂ ਤੋਂ ਪਤਾ ਲੱਗਿਆ ਕਿ ਹਿਯਾਨਾ ਨੇ ਕਿਹਾ ਕਿ ਅਸੀਂ ਸਿਰਫ ਬੋਲਦੇ ਨਹੀਂ ਹਾਂ। ਪ੍ਰਮਾਣੂ ਹਮਲਿਆਂ ਦਾ ਅਧਿਕਾਰ ਸਿਰਫ ਅਮਰੀਕਾ ਕੋਲ ਨਹੀਂ ਹੈ। ਇਹ ਪੁੱਛੇ ਜਾਣ ‘ਤੇ ਉੱਤਰ ਕੋਰੀਆ ਦੇ ਕੋਲ ਕੀ ਪ੍ਰਮਾਣੂ ਮਿਸਾਈਲ ਦਾਗਣ ਦੀ ਸਮੱਰਥਾ ਹੈ ਪਰ ਉਨ੍ਹਾਂ ਨੇ ਕਿਹਾ ਹਾਂ ਕਿਸੇ ਵੀ ਸਮੇਂ। ਹਿਯਾਨਾ ਨੇ ਕਿਹਾ ਹੈ ਕਿ ਅਸੀਂ ਤਿਆਰ ਹਾਂ। ਇਹੀਂ ਕਾਰਨ ਹੈ ਕਿ ਮੈਂ ਕਿਹਾ ਹਾਂ ਕਿ ਜੇਕਰ ਕੋਰੀਆ ‘ਤੇ ਕੋਈ ਹਮਲਾ ਹੋਇਆ ਤਾਂ ਪ੍ਰਮਾਣੂ ਯੁੱਧ ਅਵਿਸ਼ਵਾਸ਼ਭਾਵੀ ਹੈ। ਹਿਯਾਨਾ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਸਾਡੇ ‘ਤੇ ਹਮਲਾ ਕਰਦਾ ਹੈ ਤਾਂ ਸਾਨੂੰ ਉਸ ਦਾ ਜਵਾਬ ਦੇਣਾ ਚਾਹੀਦਾ ਹੈ।
ਇਹ ਪੁੱਛੇ ਜਾਣ ‘ਤੇ ਕੀ ਉੱਤਰ ਕੋਰੀਆ ਪਹਿਲਾਂ ਪ੍ਰਮਾਣੂ ਹਮਲਾ ਕਰੇਗਾ, ਰਾਜਦੂਤ ਨੇ ਕਿਹਾ ਕਿ ਅਸੀਂ ਸ਼ਾਂਤੀ ਪਸੰਦ ਲੋਕ ਹਾਂ। ਅਸੀਂ ਯੁੱਧ ਨਹੀਂ ਚਾਹੁੰਦੇ ਪਰ ਸਾਨੂੰ ਯੁੱਧ ਤੋਂ ਡਰ ਵੀ ਨਹੀਂ ਲੱਗਦਾ। ਇਹ ਸਰਕਾਰ ਦੀ ਨੀਤੀ ਹੈ।

Facebook Comment
Project by : XtremeStudioz