Close
Menu

ਉੱਤਰ-ਪੂਰਬੀ ਲੋਕਾਂ ਨੂੰ ਪ੍ਰਵਾਸੀ ਦੱਸਣ ‘ਤੇ ਬੇਦੀ ਸਮੇਤ ਪੰਜ ਨੇਤਾਵਾਂ ‘ਤੇ ਮਾਮਲਾ ਦਰਜ

-- 06 February,2015

ਗੁਹਾਟੀ, ਪਾਰਟੀ ਦੇ ਵਿਜ਼ਨ ਡਾਕੂਮੈਂਟ ‘ਚ ਉੱਤਰ-ਪੂਰਬੀ ਲੋਕਾਂ ਨੂੰ ਪ੍ਰਵਾਸੀ ਦੱਸਣ ‘ਤੇ ਦਿੱਲੀ ‘ਚ ਭਾਜਪਾ ਦੀ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਕਿਰਨ ਬੇਦੀ ਅਤੇ ਚਾਰ ਹੋਰ ਨੇਤਾਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਬੇਦੀ ਤੋਂ ਇਲਾਵਾ ਮਾਮਲੇ ‘ਚ ਦਿੱਲੀ ਭਾਜਪਾ ਦੇ ਅਸ਼ੋਕ ਪਰਨਾਮੀ, ਕੇਂਦਰੀ ਮੰਤਰੀ ਡਾ.ਹਰਸ਼ਵਰਧਨ, ਦਿੱਲੀ ਇੰਚਾਰਜ ਪ੍ਰਭਾਤ ਝਾਅ ਅਤੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਦੇ ਨਾਮ ਸ਼ਾਮਲ ਹਨ। ਇਨ੍ਹਾਂ ‘ਤੇ ਜਾਣ ਬੁੱਝ ਕੇ ਭੜਕਾਉ ਸ਼ਬਦਾਂ ਦੇ ਇਸਤੇਮਾਲ ਦਾ ਦੋਸ਼ ਹੈ। ਗੁਹਾਟੀ ਦੇ ਵਪਾਰੀ ਅਰੁਣ ਪਾਠਕ ਨੇ ਇਹ ਸ਼ਿਕਾਇਤ ਦਰਜ ਕਰਾਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਪ੍ਰਵਾਸੀ ਲਿਖਿਆ ਜਾਣਾ ਕੇਵਲ ਗਲਤੀ ਨਹੀਂ ਸੀ ਬਲਕਿ ਇਹ ਪੜੇ ਜਾਣ ਤੋਂ ਬਾਅਦ ਛਾਪਿਆ ਗਿਆ ਸੀ। ਇਹ ਨਸਲੀ ਅਪਰਾਧ ਹੈ। ਇਹ ਮਾਮਲਾ ਆਈ.ਪੀ.ਸੀ. ਦੀ ਧਾਰਾ 153 (ਏ) ਦੇ ਤਹਿਤ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾ ਭਾਜਪਾ ਦੇ ਦਿੱਲੀ ਲਈ ਵਿਜ਼ਨ ਡਾਕੂਮੈਂਟ ‘ਚ ਉੱਤਰ ਪੂਰਬੀ ਲੋਕਾਂ ਨੂੰ ਪ੍ਰਵਾਸੀ ਕਹੇ ਜਾਣ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਵੀ ਹੋਏ।

Facebook Comment
Project by : XtremeStudioz