Close
Menu

ਉੱਤਰ ਪ੍ਰਦੇਸ਼ ‘ਚ ਦੋ ਕਾਂਸਟੇਬਲਾਂ ਨੇ ਥਾਣੇ ‘ਚ ਨਾਬਾਲਗ ਲੜਕੀ ਨਾਲ ਕੀਤਾ ਜਬਰ ਜਨਾਹ

-- 02 January,2015

ਬਦਾਊਂ, ਉੱਤਰ ਪ੍ਰਦੇਸ਼ ਦੇ ਬਦਾਊਂ ਜਿਲ੍ਹੇ ‘ਚ ਦੋ ਕਾਂਸਟੇਬਲਾਂ ਵਲੋਂ ਥਾਣੇ ‘ਚ ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦੋਸ਼ੀ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੋਸ਼ ਹੈ ਕਿ ਮੁਸਾਝਾਗ ਥਾਣਾ ਖੇਤਰ ‘ਚ ਦੋ ਪੁਲਿਸ ਕਰਮਚਾਰੀਆਂ ਵਲੋਂ ਲੜਕੀ ਨੂੰ ਅਗਵਾ ਕਰ ਲਿਆ ਗਿਆ ਤੇ ਥਾਣੇ ‘ਚ ਜਬਰ ਜਨਾਹ ਕੀਤਾ ਗਿਆ। ਇਨ੍ਹਾਂ ਦੋਵਾਂ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਹ ਘਟਨਾ ਬੁੱਧਵਾਰ ਰਾਤ ਦੀ ਹੈ ਤੇ ਵੀਰਵਾਰ ਤੋਂ ਦੋਵਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਫਿਲਹਾਲ ਦੋਵੇਂ ਫਰਾਰ ਹਨ। ਪੁਲਿਸ ਮੁਤਾਬਿਕ ਇਹ ਘਟਨਾ 31 ਦਸੰਬਰ ਦੀ ਰਾਤ ਨੂੰ ਮੁਸਾਝਾਗ ਥਾਣੇ ‘ਚ ਵਾਪਰੀ। ਪੁਲਿਸ ਨੇ ਦੱਸਿਆ ਕਿ 14 ਸਾਲਾਂ ਲੜਕੀ ਆਪਣੀ ਮਾਂ ਨਾਲ ਘਰ ਵਿਚ ਸੀ ਤੇ ਉਸ ਸਮੇਂ ਕਾਂਸਟੇਬਲ ਵੀਰਪਾਲ ਸਿੰਘ ਯਾਦਵ ਅਤੇ ਅਵਨੀਸ਼ ਯਾਦਵ ਆਏ ਅਤੇ ਲੜਕੀ ਨੂੰ ਅਗਵਾ ਕਰ ਕੇ ਲੈ ਗਏ । ਪੀੜਤਾਂ ਦੇ ਮਾਂ ਬਾਪ ਨੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਦੋਵਾਂ ਦੀ ਭਾਲ ‘ਚ ਛਾਪੇ ਮਾਰੀ ਕਰ ਰਹੀ ਹੈ।

Facebook Comment
Project by : XtremeStudioz