Close
Menu

ਉੱਪ ਮੁੱਖ ਮੰਤਰੀ ਵੱਲੋਂ ਪੁਸਤਕ ‘ਰੰਗਲੀ ਕਬੱਡੀ’ ਲੋਕ ਅਰਪਣ

-- 26 September,2015

ਚੰਡੀਗੜ੍ਹ 26 ਸਤੰਬਰ :  ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਨਾਮਵਰ ਖੇਡ ਲੇਖਕ ਡਾ. ਸੁਖਦਰਸ਼ਨ ਸਿੰਘ ਚਹਿਲ ਦੀ ਅੱਠਵੀਂ ਪੁਸਤਕ ‘ਰੰਗਲੀ ਕਬੱਡੀ’ ਲੋਕ ਅਰਪਣ ਕੀਤੀ।
ਇਸ ਦੌਰਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਬੱਡੀ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾ ਦਿੱਤਾ ਗਿਆ ਹੈ। ਇਸ ਸਮੁੱਚੀ ਮੁਹਿੰਮ ਨੂੰ ਲਗਾਤਾਰ ਕਿਤਾਬੀ ਰੂਪ ‘ਚ ਸੰਭਾਲਣ ਦਾ ਡਾ. ਚਹਿਲ ਬਹੁਤ ਵੱਡਾ ਉਪਰਾਲਾ ਕਰ ਰਹੇ ਹਨ। ਉਨ੍ਹਾਂ ਡਾ. ਚਹਿਲ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਿਸੇ ਵੀ ਕੌਮ ਦੀਆਂ ਪ੍ਰਾਪਤੀਆਂ ਨੂੰ ਸਾਹਿਤਕ ਰੂਪ ‘ਚ ਸੰਭਾਲਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਡਾ. ਚਹਿਲ ਨੇ ਪੰਜਾਬੀਆਂ ਦੀ ਖੇਡਾਂ ਦੇ ਖੇਤਰ ‘ਚ ਕੀਤੀ ਮਿਹਨਤ ਤੇ ਪ੍ਰਾਪਤੀਆਂ ਨੂੰ ਕਲਮਬੱਧ ਕਰਕੇ ਬਹੁਤ ਵੱਡਾ ਮਾਰਕਾ ਮਾਰਿਆ ਹੈ।
ਇਸ ਮੌਕੇ ਡਾ. ਚਹਿਲ ਨੇ ਦੱਸਿਆ ਕਿ 120 ਸਫਿਆਂ ਵਾਲੀ ਪੁਸਤਕ ‘ਚ ਪਹਿਲੀ ਵਿਸ਼ਵ ਕਬੱਡੀ ਲੀਗ ਦਾ ਸੰਪੂਰਨ ਲੇਖਾ-ਜੋਖਾ ਰੰਗਦਾਰ ਤਸਵੀਰਾਂ ਸਹਿਤ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੀਗ ਦੇ ਮੈਚਾਂ ਅਤੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦੇ ਅੰਕੜੇ ਵੀ ਦਰਜ ਕੀਤੇ ਗਏ ਹਨ।
ਇਸ ਮੌਕੇ ‘ਤੇ ਕਰਨ ਘੁਮਾਣ ਦਿੜਬਾ, ਲੈਕਚਰਾਰ ਦਲਜੀਤ ਸਿੰਘ ਮਾੜੂ, ਕੋਚ ਜਸਵਿੰਦਰ ਲਾਲੀ, ਅਰਸ਼ਦੀਪ ਸਿੰਘ ਮੰਦਰਾਂ, ਗਗਨਦੀਪ ਜੱਸੋਵਾਲ, ਜਸਵੀਰ ਕਪਿਆਲ ਤੇ ਬਲਜਿੰਦਰ ਜੌੜਕੀਆਂ ਵੀ ਮੌਜੂਦ ਸਨ। ਡਾ. ਸੁਖਦਰਸ਼ਨ ਸਿੰਘ ਚਹਿਲ ਨੂੰ ਡਾ. ਰਾਜ ਕੁਮਾਰ ਸ਼ਰਮਾ ਖੇਡ ਨਿਰਦੇਸ਼ਕ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਰਾਜਿੰਦਰਪਾਲ ਸਿੰਘ ਬਰਾੜ, ਨਾਮਵਰ ਖੇਡ ਸ਼ਖਸ਼ੀਅਤਾਂ ਸ. ਗੁਰਬਚਨ ਸਿੰਘ ਮੰਦਰਾਂ, ਸਰਬ ਥਿਆੜਾ ਅਮਰੀਕਾ, ਮਹਿੰਦਰ ਸਿੰਘ ਸਿੱਧੂ ਨਿਊਯਾਰਕ, ਗੁਰਜੀਤ ਸਿੰਘ ਪੁਰੇਵਾਲ ਕਨੇਡਾ, ਲਖਵੀਰ ਸਹੋਤਾ ਕਾਲਾ ਟਰੇਸੀ, ਸੁਰਜਨ ਸਿੰਘ ਚੱਠਾ, ਕੌਮੀ ਕੋਚ ਹਰਪ੍ਰੀਤ ਸਿੰਘ ਬਾਬਾ, ਸੁਰਿੰਦਰਪਾਲ ਟੋਨੀ, ਬਲਵੀਰ ਬਿੱਟੂ, ਗੁਰਮੇਲ ਦਿੜਬਾ ਤੇ ਕੇਵਲ ਸਿੰਘ ਘੋਲੂਮਾਜਰਾ ਨੇ ਵਧਾਈਆਂ ਦਿੱਤੀਆਂ। ਕਰਨ ਘੁਮਾਣ ਨੇ ਸ. ਬਾਦਲ ਅਤੇ ਮੌਜੂਦ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।

Facebook Comment
Project by : XtremeStudioz