Close
Menu

ਏਅਰਸੈੱਲ ਮੈਕਸਿਸ ਕੇਸ: ਚਿਦੰਬਰਮ ਵੱਲੋਂ ਸੀਬੀਆਈ ਉੱਤੇ ਚਾਰਜਸ਼ੀਟ ਲੀਕ ਕਰਨ ਦਾ ਦੋਸ਼

-- 29 August,2018

ਨਵੀਂ ਦਿੱਲੀ, ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਅੱਜ ਇੱਥੇ ਅਦਾਲਤ ਵਿੱਚ ਦੋਸ਼ ਲਾਇਆ ਕਿ ਸੀਬੀਆਈ ਨੇ ਏਅਰਸੈੱਲ ਮੈਕਸਿਸ ਕੇਸ ਜਿਸ ਵਿੱਚ ਉਹ ਮੁਲਜ਼ਮ ਹਨ, ਦੀ ਚਾਰਜਸ਼ੀਟ ਮੀਡੀਆ ਨੂੰ ਲੀਕ ਕਰ ਦਿੱਤੀ ਹੈ। ਇਸ ਸਬੰਧੀ ਅਦਾਲਤ ਨੇ ਸੀਬੀਆਈ ਨੂੰ 8 ਅਕਤੂਬਰ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਕਾਂਗਰਸ ਆਗੂ ਨੇ ਮੀਡੀਆ ਉੱਤੇ ਕੇਸ ਨੂੰ ਸਨਸਨੀਖੇਜ ਬਣਾਉਣ ਅਤੇ ਜੁਡੀਸ਼ਰੀ ਦਾ ਮਜ਼ਾਕ ਬਣਾਉਣ ਦਾ ਦੋਸ਼ ਲਾਇਆ ਅਤੇ ਅਦਾਲਤ ਤੋਂ ਮਾਮਲੇ ਵਿੱਚ ਢੁਕਵੀਂ ਕਾਰਵਾਈ ਦੀ ਮੰਗ ਕੀਤੀ। ਵਿਸ਼ੇਸ਼ ਜੱਜ ਓਪੀ ਸੈਨੀ ਨੇ ਪੀ ਚਿਦੰਬਰਮ ਦੀ ਅਰਜ਼ੀ ਦਾ ਨੋਟਿਸ ਲੈਂਦਿਆਂ ਸੀਬੀਆਈ ਨੂੰ 8 ਅਕਤੂਬਰ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਸ੍ਰੀ ਚਿਦੰਬਰਮ ਨੇ ਦੋਸ਼ ਲਾਇਆ ਕਿ ਸੀਬੀਆਈ ਅਦਾਲਤ ਵਿੱਚ ਕੇਸ ਚਲਾਉਣ ਲਈ ਗੰਭੀਰ ਨਹੀਂ ਹੈ ਅਤੇ ਸਿਰਫ ਮੀਡੀਆ ਵਿੱਚ ਹੀ ਕੇਸ ਚਲਾਉਣਾ ਚਾਹੁੰਦੀ ਹੈ ਜਦੋਂ ਕਿ ਸਾਡੇ ਦੇਸ਼ ਵਿੱਚ ਕੇਸ ਅਦਾਲਤ ਵਿੱਚ ਚਲਾਇਆ ਜਾ ਸਕਦਾ ਹੈ।

Facebook Comment
Project by : XtremeStudioz