Close
Menu

ਏਅਰ ਇੰਡੀਆ ਉਡਾਣ ‘ਚ ਦੇਰੀ ਮਾਮਲਾ- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਸਮਰਥਨ ‘ਚ ਆਏ ਦੋ ਸਹਿ-ਯਾਤਰੀ

-- 03 July,2015

ਨਵੀਂ ਦਿੱਲੀ, ਜੰਮੂ – ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਸਾਲ 1999 ਵਿੱਚ ਇੰਡੀਅਨ ਏਅਰ ਲਾਈਨਜ਼ ਦੇ ਜਹਾਜ਼ ਦੇ ਅਗਵਾ ਦੀ ਘਟਨਾ ਦੇ ਸਮੇਂ ਮੁਸਾਫਰਾਂ ਨੂੰ ਅਜ਼ਾਦ ਕਰਾਉਣ ਦੇ ਬਦਲੇ ਤਿੰਨ ਖੂੰਖਾਰ ਅੱਤਵਾਦੀਆਂ ਨੂੰ ਛੱਡਣ ਦਾ ਫੈਸਲਾ ਹੋਣ ਤੋਂ ਬਾਅਦ ਇੱਕ ਬੈਠਕ ਵਿੱਚ ਤਤਕਾਲੀ ਰਾਅ ਪ੍ਰਮੁੱਖ ਏ.ਏ.ਐਸ ਦੁਲਤ ‘ਤੇ ਭੜਕ ਗਏ ਸਨ। ਰਾਅ ਪ੍ਰਮੁੱਖ ਨੇ ਇਸ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਦੇ ਤਤਕਾਲੀ ਮੁੱਖ ਮੰਤਰੀ ਫਾਰੂਕ ਅਬਦੁੱਲਾ ਅੱਤਵਾਦੀਆਂ ਨੂੰ ਰਿਹਾਅ ਕਰਨ ‘ਤੇ ਨਾਰਾਜ਼ ਹੋ ਗਏ ਸਨ। ਉਹ ਅੱਤਵਾਦੀਆਂ ਦੀ ਰਿਹਾਈ ਨਹੀਂ ਚਾਹੁੰਦੇ ਸਨ ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਵੀ ਤਿਆਰ ਸਨ। ਦੁਲਤ ਨੇ ਆਪਣੀ ਕਿਤਾਬ ਕਸ਼ਮੀਰ-ਦ-ਵਾਜਪਾਈ ਯਿਅਰਸ ‘ਚ ਇਹ ਖੁਲਾਸਾ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਅਬਦੁੱਲਾ ਨੇ ਕਈ ਹੋਰ ਲੋਕਾਂ ਨੂੰ ਵੀ ਦਿੱਲੀ ‘ਚ ਫੋਨ ਕੀਤਾ। ਉਹ ਵਾਰ-ਵਾਰ ਫੋਨ ‘ਤੇ ਕਹਿ ਰਹੇ ਸਨ ਕਿ ਉਹ ਕਸ਼ਮੀਰੀ ਸਾਥੀ ਨੂੰ ਜਾਣ ਨਹੀਂ ਦੇਣਗੇ, ਉਹ ਹਥਿਆਰਾ ਹੈ। ਉਹ ਆਜਾਦ ਨਹੀਂ ਹੋਵੇਗਾ। ਉਹ ਤਿੰਨ ਘੰਟੇ ਤੱਕ ਫੋਨ ‘ਤੇ ਭੜਕਦੇ ਰਹੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਅਬਦੁਲਾ ਨੇ ਕਿਹਾ ਕਿ ਉਹ ਆਪਣੇ ਅਸਤੀਫਾ ਸੌਂਪਣ ਰਾਜਪਾਲ ਕੋਲ ਜਾ ਰਹੇ ਹਨ। ਉਨ੍ਹਾਂ ਨੇ ਰਾਜਪਾਲ ਨੂੰ ਕਿਹਾ ਕਿ ਉਹ ਲੋਕ ਅੱਤਵਾਦੀਆਂ ਨੂੰ ਛੱਡਣਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਰਾਅ ਪ੍ਰਮੁੱਖ ਨੂੰ ਕਹਿ ਦਿੱਤਾ ਹੈ ਕਿ ਉਹ ਇਸ ‘ਚ ਹਿੱਸਾ ਨਹੀਂ ਬਣਗੇ। ਇਸ ਲਈ ਉਹ ਅਸਤੀਫਾ ਦੇਣਾ ਚਾਹੁੰਦੇ ਹਨ। ਉਸ ਵਕਤ ਗਵਰਨਰ ਗੈਰੀ ਸਕਸੇਨਾ ਨੇ ਗੱਲ ਨੂੰ ਚਲਾਕੀ ਨਾਲ ਸੰਭਾਲਿਆ ਤੇ ਕਿਹਾ ਕਿ ਉਹ ਇਸ ਤੋਂ ਪੱਲਾ ਨਹੀਂ ਝਾੜ ਸਕਦੇ। ਇਸ ‘ਤੇ ਦਿੱਲੀ ‘ਚ ਵੀ ਚਰਚਾ ਹੋਵੇਗੀ। ਦੁਲਤ ਨੇ ਇਸ ਮਾਮਲੇ ‘ਚ ਇਕ ਹੋਰ ਖੁਲਾਸਾ ਕਰਦੇ ਹੋਏ ਦੱਸਿਆ ਕਿ ਜਦੋਂ ਜਹਾਜ਼ ਦੁਬਈ ‘ਚ ਸੀ ਤਾਂ ਭਾਰਤ ਨੇ ਰੇਡ ਕਰਨ ਦਾ ਵਿਚਾਰ ਬਣਾਇਆ ਪਰ ਸਥਾਨਿਕ ਅਧਿਕਾਰੀਆਂ ਨੇ ਸਹਿਯੋਗ ਦੇਣ ਤੋਂ ਮਨਾਂ ਕਰ ਦਿੱਤਾ। ਇਸ ਤੋਂ ਬਾਅਦ ਅਮਰੀਕਾ ਨਾਲ ਗੱਲ ਕੀਤੀ ਗਈ ਤੇ ਕਿਹਾ ਕਿ ਉਹ ਯੂ.ਏ.ਈ. ‘ਤੇ ਦਬਾਅ ਪਾਵੇ ਪਰ ਅਮਰੀਕਾ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਇਸ ਮੁੱਦੇ ‘ਤੇ ਇਕੱਲਾ ਪੈ ਗਿਆ। ਗੌਰਤਲਬ ਹੈ ਕਿ ਅੱਤਵਾਦੀਆਂ ਨੇ 24 ਦਸੰਬਰ 1999 ਨੂੰ ਕਾਠਮਾਂਡੂ ਤੋਂ ਦਿੱਲੀ ਆ ਰਹੇ ਜਹਾਜ਼ ਨੂੰ ਹਾਈਜੈੱਕ ਕਰ ਲਿਆ ਸੀ। ਇਸ ਜਹਾਜ਼ ‘ਚ 176 ਯਾਤਰੀ ਸਵਾਰ ਸਨ ਜਿਨ੍ਹਾਂ ਵਿਚੋਂ 27 ਨੂੰ ਦੁਬਈ ਛੱਡ ਦਿੱਤੀ ਗਿਆ। ਜਦਕਿ ਇਕ ਦੀ ਹੱਤਿਆ ਕਰ ਦਿੱਤੀ ਗਈ ਸੀ।

Facebook Comment
Project by : XtremeStudioz