Close
Menu

ਏਅਰ ਇੰਡੀਆ ਉਡਾਣ ‘ਚ ਦੇਰੀ ਮਾਮਲਾ- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਸਮਰਥਨ ‘ਚ ਆਏ ਦੋ ਸਹਿ-ਯਾਤਰੀ

-- 03 July,2015

ਨਿਊਯਾਰਕ, ਮੁੰਬਈ ਤੋਂ ਅਮਰੀਕਾ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ‘ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਨਾਲ ਸਵਾਰ ਦੋ ਸਹਿ ਯਾਤਰੀਆਂ ਨੇ ਉਡਾਣ ‘ਚ ਦੇਰੀ ਕਰਾਉਣ ਸਬੰਧੀ ਮਾਮਲੇ ‘ਚ ਮੁੱਖ ਮੰਤਰੀ ਦੀ ਗੱਲ ਦਾ ਸਮਰਥਨ ਕੀਤਾ ਹੈ। ਇਸ ਤੋਂ ਪਹਿਲਾ ਫੜਨਵੀਸ ਨੇ ਆਪਣੇ ਬਚਾਅ ‘ਚ ਕਿਹਾ ਸੀ ਕਿ ਉਡਾਣ ‘ਚ ਦੇਰੀ ਉਨ੍ਹਾਂ ਦੇ ਕਾਰਨ ਨਹੀਂ ਹੋਈ ਸੀ ਤੇ ਉਨ੍ਹਾਂ ਨੇ ਭਾਰਤ ਵਾਪਸ ਆਉਣ ‘ਤੇ ਅਪਰਾਧਿਕ ਮਾਨਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਧਮਕੀ ਦਿੱਤੀ। ਨਾਰਾਜ ਫੜਨਵੀਸ ਨੇ ਕੱਲ੍ਹ ਟਵੀਟ ਕੀਤਾ ਕਿ 29 ਜੂਨ ਨੂੰ ਮੁੰਬਈ ਤੋਂ ਨਿਊਯਾਰਕ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ‘ਚ ਉਨ੍ਹਾਂ ਦੇ ਵਫਦ ਦੁਆਰਾ ਦੇਰੀ ਕਰਾਏ ਜਾਣ ਦੇ ਵਿਵਾਦ ਨੂੰ ਲੈ ਕੇ ਉਹ ਦੇਸ਼ ਵਾਪਸ ਆਉਣ ਤੋਂ ਬਾਅਦ ਮਾਨਹਾਨੀ ਦਾ ਮਾਮਲਾ ਦਾਇਰ ਕਰਨਗੇ। ਇਸ ਤੋਂ ਬਾਅਦ ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਜਹਾਜ਼ ‘ਚ ਸਵਾਰ ਦੋ ਲੋਕਾਂ ਨੇ ਫੜਨਵੀਸ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਉਡਾਣ ‘ਚ ਦੇਰੀ ਮੁੱਖ ਮੰਤਰੀ ਦੇ ਕਾਰਨ ਨਹੀਂ ਹੋਈ।

Facebook Comment
Project by : XtremeStudioz