Close
Menu

ਏਅਰ ਇੰਡੀਆ ਜਹਾਜ਼ ਹਾਦਸੇ ‘ਚ ਕੀਤੇ ਖੁਲਾਸੇ ਤੋਂ ਮੁੱਕਰੀ ਕੈਨੇਡੀਅਨ ਸਾਂਸਦ

-- 16 July,2015

ਓਟਾਵਾ— ਕੈਨੇਡਾ ਦੀ ਇਕ ਸਾਂਸਦ ਆਪਣੇ ਉਸ ਦਾਅਵੇ ਤੋਂ ਮੁੱਕਰ ਗਈ ਹੈ, ਜਿਸ ਵਿਚ ਉਸ ਨੇ ਦੇਸ਼ ਦੀ ਖੁਫੀਆ ਏਜੰਸੀ ਨੂੰ 1985 ਵਿਚ ਏਅਰ ਇੰਡੀਆ ਦੇ ਜਹਾਜ਼ ਵਿਚ ਬੰਬ ਹੋਣ ਦੀ ਸੂਚਨਾ ਦਿੱਤੀ ਸੀ, ਜਿਸ ‘ਚ ਹੋਏ ਧਮਾਕੇ ਕਾਰਨ 329 ਲੋਕਾਂ ਦੀ ਮੌਤ ਹੋ ਗਈ ਸੀ। ‘ਗਲੋਬਲ ਨਿਊਜ਼’ ਦੀ ਰਿਪੋਰਟ ਦੇ ਮੁਤਾਬਕ ਕੈਨੇਡਾ ਦੀ ਕੰਜ਼ਰਵੇਟਿਵ ਸਾਂਸਦ ਵਈ ਯੰਗ ਨੇ ਮੰਗਲਵਾਰ ਰਾਤ ਨੂੰ ਕਿਹਾ ਕਿ ਏਅਰ ਇੰਡੀਆ ਜਹਾਜ਼ ਹਾਦਸੇ ਦੇ ਯਾਦਗਾਰੀ ਸਮਾਗਮ ਵਿਚ ਉਨ੍ਹਾਂ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਗਲਤ ਸਮਝਿਆ ਗਿਆ ਹੈ।
ਵੈਨਕੂਵਰ ਦੱਖਣੀ ਤੋਂ ਸਾਂਸਦ ਯੰਗ ਨੇ ਵੈਨਕੂਵਰ ਦੇ ਗਿਰਜਾਘਰ ਵਿਚ ਪਿਛਲੇ ਮਹੀਨੇ ਇਕ ਭਾਸ਼ਣ ਵਿਚ ਕਿਹਾ ਸੀ ਕਿ ਕੈਨੇਡਾਈ ਸੁਰੱਖਿਆ ਸੇਵਾ ਨੂੰ ਟੋਰਾਂਟੋ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੰਬਰ 182 ਵਿਚ ਧਮਾਕਾ ਹੋਣ ਤੋਂ ਬਾਅਦ ਜਹਾਜ਼ ਅਟਲਾਂਟਿਕ ਸਾਗਰ ਵਿਚ ਡਿੱਗ ਗਿਆ ਸੀ, ਜਿਸ ਵਿਚ ਸਵਾਰ 329 ਲੋਕਾਂ ਦੀ ਮੌਤ ਹੋ ਗਈ ਸੀ।
ਯੰਗ ਨੇ ਕਿਹਾ ਸੀ ਕਿ ਉਸ ਸਮੇਂ ਦੇ ਕਾਨੂੰਨ ਦੇ ਕਾਰਨ ਸੀ. ਐੱਸ. ਆਈ. ਐੱਸ. ਨੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ ਨੂੰ ਜਹਾਜ਼ ਵਿਚ ਵਿਸਫੋਟਕ ਸਮੱਗਰੀ ਹੋਣ ਬਾਰੇ ਨਹੀਂ ਦੱਸਿਆ ਸੀ ਜਿਸ ਕਾਰਨ ਪੁਲਸ ਜਹਾਜ਼ ‘ਚੋਂ ਬੰਬ ਨਹੀਂ ਕੱਢ ਸਕੀ ਸੀ ਤੇ ਕਈ ਜ਼ਿੰਦਗੀਆਂ ਮੌਤ ਦੀ ਗੌਦ ‘ਚ ਚੱਲੀਆਂ ਗਈਆਂ। ਹੁਣ ਸਾਂਸਦ ਯੰਗ ਆਪਣੇ ਇਸ ਬਿਆਨ ਤੋਂ ਪਲਟ ਗਈ ਹੈ।

Facebook Comment
Project by : XtremeStudioz