Close
Menu

ਏਅਰ ਏਸ਼ੀਆ ਜਹਾਜ਼ ਦਾ ਪਿਛਲਾ ਹਿੱਸਾ ਜਾਵਾ ਸਾਗਰ ’ਚੋਂ ਮਿਲਿਆ

-- 07 January,2015

ਜਕਾਰਤਾ/ਸਿੰਗਾਪੁਰ, 
ਦਸ ਦਿਨ ਪਹਿਲਾਂ 162 ਲੋਕਾਂ ਸਮੇਤ ਹਾਦਸਾਗ੍ਰਸਤ ਹੋ ਕੇ ਲਾਪਤਾ ਹੋਏ ਏਅਰ ਏਸ਼ੀਆ ਜੈੱਟ ਦਾ ਪਿਛਲਾ ਹਿੱਸਾ ਜਾਵਾ ਸਾਗਰ ਵਿੱਚੋਂ ਅੱਜ ਮਿਲਿਆ ਹੈ, ਇਸ ਨਾਲ ਇਹ ਆਸ ਜਾਰੀ ਹੈ ਕਿ ਜਹਾਜ਼ ਦਾ ਬਲੈਕ ਬਕਸੇ ਵਾਲਾ ਹਿੱਸਾ ਵੀ ਨੇੜੇ-ਤੇੜਿਓਂ ਲੱਭ ਜਾਏਗਾ ਤੇ ਭੇਤਭਰੇ ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਇਸ ਦੇ ਨਾਲ ਹੀ ਮਲਬੇ ਦੀ ਭਾਲ ਕਰ ਰਹੀ ਟੀਮ ਨੇ ਭਾਲ ਦਾ ਘੇਰਾ ਵਧਾ ਦਿੱਤਾ ਹੈ।
ਇੰਡੋਨੇਸ਼ੀਆ ਦੀ ਭਾਲ ਤੇ ਬਚਾਓ ਟੀਮ ਦੇ ਮੁਖੀ ਬੈਂਮਬੈਂਗ ਸੋਇਲਿਸਤਿਓ ਨੇ ਕਿਹਾ ਕਿ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਜੋ ਹਿੱਸਾ ਉਨ੍ਹਾਂ ਨੂੰ ਲੱਭਿਆ ਹੈ ਉਹ ਜਹਾਜ਼ ਦਾ ਪਿਛਲਾ ਹਿੱਸਾ ਹੈ।

Facebook Comment
Project by : XtremeStudioz