Close
Menu

ਏਅਰ ਏਸ਼ੀਆ ਜਹਾਜ਼ ਹਾਦਸਾ ਮਾਮਲਾ : 20 ਹੋਰ ਲਾਸ਼ਾਂ ਬਰਾਮਦ

-- 02 January,2015

ਜਕਾਰਤਾ, ਏਅਰ ਏਸ਼ੀਆ ਦੇ ਹਾਦਸਾਗ੍ਰਸਤ  ਜਹਾਜ਼ ਦੀ ਭਾਲ ਅਤੇ ਬਚਾਅ ‘ਚ ਲੱਗੀ ਟੀਮ   ਨੇ ਅੱਜ 20 ਤੋਂ ਜ਼ਿਆਦਾ ਲਾਸ਼ਾਂ ਬਰਾਮਦ ਕੀਤੀਆਂ ਹਨ। ਹਾਲਾਂਕਿ ਖਰਾਬ ਮੌਸਮ ਕਾਰਨ ਉਹ ਮਲਬੇ ਅਤੇ ਬਲੈਕਬਾਕਸ ਤੱਕ ਨਹੀਂ ਪਹੁੰਚ ਸਕੀ।
ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ  ਦੱਸਿਆ ਕਿ ਜਹਾਜ਼ ਦੇ ਕੁਝ ਹਿੱਸਿਆਂ ਸਮੇਤ ਅਜੇ ਤੱਕ 20 ਤੋਂ ਜ਼ਿਆਦਾ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ।  ਇੰਡੋਨੇਸ਼ੀਆ ਫਲਾਇਟ ਕਿਊ. ਜ਼ੈੱਡ. 8501 ਲਈ ਉੱਤਰੀ ਜਾਵਾ ਸਮੁੰਦਰ ‘ਚ ਜਾਂਚ ਮੁਹਿੰਮ ਚੱਲ ਰਹੀ ਹੈ ਪਰ ਖਰਾਬ ਮੌਸਮ ਕਾਰਨ ਗੋਤਾਖੋਰ ਏਅਰ ਬੱਸ ਏ. 320-200 ਤੱਕ ਪਹੁੰਚ ਨਹੀਂ ਸਕੀ। ਇਹ ਜਹਾਜ਼ ਐਤਵਾਰ ਨੂੰ ਉਸ ਵੇਲੇ ਹਾਦਸਾਗ੍ਰਸਤ ਹੋ ਗਿਆ ਸੀ ਜਦ ਉਹ ਇੰਡੋਨੇਸ਼ੀਆ ਦੇ ਸਭ ਤੋਂ ਵੱਡੇ ਸ਼ਹਿਰ ਸੁਰਾਬਾਇਆ  ਤੋਂ 162 ਵਿਅਕਤੀਆਂ ਦੇ ਨਾਲ ਸਿੰਗਾਪੁਰ ਦੀ ਉਡਾਨ ‘ਤੇ ਸੀ।

Facebook Comment
Project by : XtremeStudioz